ਸਲਮਾਨ ਖਾਨ ਭਾਰਤ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਦੁਨੀਆ ਭਰ ਵਿੱਚ ਭਾਈ ਦੇ ਕਰੋੜਾਂ ਪ੍ਰਸ਼ੰਸਕ ਹਨ। ਬਾਲੀਵੁੱਡ ਦੇ ਭਾਈਜਾਨ ਦਾ ਜਨਮ 27 ਦਸੰਬਰ 1965 ਨੂੰ ਹੋਇਆ ਸੀ।
ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1988 ਵਿੱਚ ਕੀਤੀ ਸੀ। ਉਸਨੇ ਫਿਲਮ 'ਬੀਵੀ ਹੋ ਤੋ ਐਸੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਦੂਜੀ ਫਿਲਮ ਮੈਂ ਪਿਆਰ ਕੀਆ ਨੇ ਉਸ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ।
ਸਾਲ 2024 'ਚ ਸਲਮਾਨ ਨੇ ਹਿੰਦੀ ਫਿਲਮ ਇੰਡਸਟਰੀ 'ਚ 36 ਸਾਲ ਪੂਰੇ ਕਰ ਲਏ ਹਨ। ਸਲਮਾਨ ਨੇ ਆਪਣੇ ਕਰੀਅਰ 'ਚ ਕਾਫੀ ਪੈਸਾ ਕਮਾਇਆ। ਅੱਜ ਇਹ ਅਦਾਕਾਰ ਕਈ ਕੀਮਤੀ ਚੀਜ਼ਾਂ ਦਾ ਮਾਲਕ ਹੈ।
ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸਲਮਾਨ ਖਾਨ ਦੀ ਕੁੱਲ ਜਾਇਦਾਦ 2,900 ਕਰੋੜ ਰੁਪਏ ਹੈ। ਸਲਮਾਨ ਨੇ ਫਿਲਮ ਪ੍ਰੋਡਕਸ਼ਨ ਤੋਂ ਲੈ ਕੇ ਫਿਟਨੈੱਸ ਅਤੇ ਪਰਸਨਲ ਕੇਅਰ ਬ੍ਰਾਂਡਸ ਤੱਕ ਕਈ ਥਾਵਾਂ 'ਤੇ ਨਿਵੇਸ਼ ਕੀਤਾ ਹੈ।
2011 ਵਿੱਚ, ਸਲਮਾਨ ਖਾਨ ਨੇ ਸਲਮਾਨ ਖਾਨ ਫਿਲਮਜ਼ ਨਾਲ ਫਿਲਮ ਨਿਰਮਾਣ ਵਿੱਚ ਪ੍ਰਵੇਸ਼ ਕੀਤਾ।ਬੀਇੰਗ ਹਿਊਮਨ ਨਾਂ ਦਾ ਕੱਪੜਿਆਂ ਦਾ ਬ੍ਰਾਂਡ ਵੀ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਸਾਲ 2012 'ਚ ਕੀਤੀ ਸੀ।
ਸਲਮਾਨ ਖਾਨ ਨੂੰ ਬਾਲੀਵੁੱਡ 'ਚ ਸਭ ਤੋਂ ਵੱਧ ਪੈਸੇ ਲੈਣ ਵਾਲਾ ਅਭਿਨੇਤਾ ਮੰਨਿਆ ਜਾਂਦਾ ਹੈ। ਕਈ ਖਬਰਾਂ ਮੁਤਾਬਕ ਸਲਮਾਨ ਨੇ ਇਕ ਫਿਲਮ ਲਈ 100 ਕਰੋੜ ਰੁਪਏ ਦੀ ਫੀਸ ਲਈ ਸੀ।
ਸਲਮਾਨ ਕਈ ਬ੍ਰਾਂਡ ਐਂਡੋਰਸਮੈਂਟ ਵੀ ਕਰਦੇ ਹਨ। ਇਸ ਤੋਂ ਇਲਾਵਾ ਭਾਈਜਾਨ ਇਵੈਂਟਸ 'ਚ ਪਰਫਾਰਮ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗੀ ਕਮਾਈ ਹੁੰਦੀ ਹੈ। ਇਸ ਦੇ ਨਾਲ ਹੀ ਸਲਮਾਨ ਬਿੱਗ ਬੌਸ ਨੂੰ ਵੀ ਹੋਸਟ ਕਰਦੇ ਹਨ।
ਸਲਮਾਨ ਖਾਨ ਦਾ ਬਾਂਦਰਾ ਵਿੱਚ ਇੱਕ ਆਲੀਸ਼ਾਨ ਅਪਾਰਟਮੈਂਟ ਹੈ। ਪਨਵੇਲ 'ਚ ਸਲਮਾਨ ਦਾ ਇਕ ਖੂਬਸੂਰਤ ਫਾਰਮ ਹਾਊਸ ਹੈ। ਉਨ੍ਹਾਂ ਦੀ 150 ਏਕੜ ਜ਼ਮੀਨ ਵਿੱਚ ਜਾਇਦਾਦ ਹੈ
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸਲਮਾਨ ਖਾਨ ਦੀ ਕਾਰ ਕਲੈਕਸ਼ਨ 'ਚ 82 ਲੱਖ ਰੁਪਏ ਦੀ ਮਰਸਡੀਜ਼ ਬੈਂਜ਼, ਬੀ.ਐੱਮ.ਡਬਲਿਊ, R8, Lexus LX470 ਵਰਗੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।