ਟੀਵੀ ਅਦਾਕਾਰ ਗੋਪੀ ਬਹੂ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਵਿਆਹ ਦੇ ਦੋ ਸਾਲ ਬਾਅਦ ਅਦਾਕਾਰਾ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ ਹੈ।
ਦੇਵੋਲੀਨਾ ਭੱਟਾਚਾਰਜੀ ਨੇ ਬੇਟੇ ਨੂੰ ਜਨਮ ਦਿੱਤਾ ਹੈ। ਦੇਵੋਲੀਨਾ ਨੇ ਖੁਦ ਇਹ ਜਾਣਕਾਰੀ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਦੇਵੋਲੀਨੀ ਨੇ ਸਾਲ 2022 ਵਿੱਚ ਜਿਮ ਟ੍ਰੇਨਰ ਸ਼ਾਹਨਵਾਜ਼ ਸ਼ੇਖ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਕਰੀਬ ਦੋ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ। ਇਹ ਵਿਆਹ ਲੋਨਾਵਾਲਾ ਵਿੱਚ ਹੋਇਆ ਸੀ ਅਤੇ ਇਹ ਕੋਰਟ ਮੈਰਿਜ ਸੀ।
ਪੋਸਟ 'ਚ ਦੱਸਿਆ ਗਿਆ ਹੈ ਕਿ ਦੇਵੋਲੀਨਾ ਨੇ 18 ਦਸੰਬਰ 2024 ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ ਤੇ ਅੱਜ 19 ਦਸੰਬਰ ਵੀਰਵਾਰ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੇਵੋਲੀਨਾ ਨੇ ਇਸ ਸਾਲ 15 ਅਗਸਤ ਨੂੰ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
ਦੋਵੋਲੀਨਾ ਦੀਆਂ ਬੇਬੀ ਸ਼ਾਵਰ ਦੀ ਤਸਵੀਰ ਵੀ ਵਾਇਰਲ ਹੋਈ ਸੀ। ਅਭਿਨੇਤਰੀ ਨੂੰ ਸੀਰੀਅਲ ਸਾਥ ਨਿਭਾਨਾ ਸਾਥੀਆ ਤੋਂ ਪਛਾਣ ਮਿਲੀ ਅਤੇ ਇਹ ਸੀਰੀਅਲ 2010 ਤੋਂ 2017 ਤੱਕ ਕਾਫੀ ਹਿੱਟ ਰਿਹਾ।