ਆਂਡਾ ਇੱਕ ਸੁਪਰਫੂਡ ਹੈ ਜੋ ਪੋਸ਼ਣ ਨਾਲ ਭਰਪੂਰ ਹੁੰਦਾ ਹੈ ਤੇ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਸਿਹਤਮੰਦ ਚਰਬੀ ਵੀ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ।
ਇਹ ਭਾਰ ਘਟਾਉਣ ਤੋਂ ਲੈ ਕੇ ਮਾਸਪੇਸ਼ੀਆਂ ਤੇ ਸਿਹਤ ਨੂੰ ਮਜ਼ਬੂਤ ਕਰਨ ਤੱਕ ਕਈ ਤਰੀਕਿਆਂ ਨਾਲ ਫਾਇਦੇਮੰਦ ਹੋ ਸਕਦਾ ਹੈ।
ਉਬਲੇ ਹੋਏ ਆਂਡੇ ਵਿੱਚ ਤੇਲ ਜਾਂ ਘਿਓ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ, ਜੋ ਸਿਹਤ ਲਈ ਚੰਗੀ ਹੁੰਦੀ ਹੈ। ਉਬਲੇ ਹੋਏ ਆਂਡੇ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ।
ਘੱਟ ਕੈਲੋਰੀ ਅਤੇ ਜ਼ਿਆਦਾ ਪ੍ਰੋਟੀਨ ਹੋਣ ਕਾਰਨ ਉਬਲੇ ਹੋਏ ਆਂਡੇ ਭਾਰ ਘਟਾਉਣ ਲਈ ਫਾਇਦੇਮੰਦ ਹੋ ਸਕਦੇ ਹਨ। ਇਹ ਬਣਾਉਣਾ ਬਹੁਤ ਆਸਾਨ ਅਤੇ ਤੇਜ਼ ਹੈ। ਸਾਰੇ ਲੋਕ ਉਬਲੇ ਹੋਏ ਆਂਡੇ ਖਾਣ ਨੂੰ ਤਰਜੀਹ ਦਿੰਦੇ ਹਨ।
ਕਈ ਲੋਕ ਆਮਲੇਟ ਖਾਣਾ ਪਸੰਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਮਸਾਲੇਦਾਰ ਖਾਣਾ ਪਸੰਦ ਹੈ, ਉਹ ਆਮਲੇਟ ਖਾਣਾ ਪਸੰਦ ਕਰਦੇ ਹਨ। ਉਬਲੇ ਹੋਏ ਆਂਡੇ ਦੀ ਤਰ੍ਹਾਂ ਆਮਲੇਟ 'ਚ ਵੀ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਬਲਿਆ ਆਂਡਾ ਬਿਹਤਰ ਹੈ ਕਿਉਂਕਿ ਇਸ ਵਿੱਚ ਘੱਟ ਕੈਲੋਰੀ ਹੁੰਦੀ ਹੈ ਤੇ ਬਿਨਾਂ ਕਿਸੇ ਤੇਲ ਜਾਂ ਮੱਖਣ ਦੇ ਤਿਆਰ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਆਂਡੇ ਦਾ ਸਵਾਦ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਮਲੇਟ ਦੀ ਚੋਣ ਕਰ ਸਕਦੇ ਹੋ। ਕਿਉਂਕਿ ਇਸ ਵਿਚ ਸਬਜ਼ੀਆਂ ਮਿਲਾ ਕੇ ਇਸ ਨੂੰ ਹੋਰ ਵੀ ਪੌਸ਼ਟਿਕ ਅਤੇ ਸਵਾਦਿਸ਼ਟ ਬਣਾਇਆ ਜਾ ਸਕਦਾ ਹੈ।