5 ਮਿੰਟ ’ਚ ਦੂਰ ਕਰੋ ਅੰਡਰ ਆਰਮਜ਼ ਦਾ ਕਾਲਾਪਨ


By Tejinder Thind2022-10-29, 16:50 ISTpunjabijagran.com

ਕਾਲੇ ਅੰਡਰਆਰਮਜ਼

ਟਾਈਟ ਕੱਪੜੇ ਜਾਂ ਜ਼ਿਆਦਾ ਰੇਜ਼ਰ ਦੀ ਵਰਤੋਂ ਕਰਨ ਨਾਲ ਕਈ ਵਾਰ ਅੰਡਰਆਰਮਜ਼ ਵਿਚ ਕਾਲਾਪਨ ਆ ਜਾਂਦਾ ਹੈ ਤੇ ਹੌਲੀ ਹੌਲੀ ਡਾਰਕ ਹੋ ਜਾਂਦਾ ਹੈ।

ਇਨ੍ਹਾਂ ਦੀ ਜ਼ਿਆਦਾ ਵਰਤੋਂ

ਰੇਜ਼ਰ ਜਾਂ ਹੇਅਰ ਰਿਮੂਵਰ ਕਰੀਮ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਅੰਡਰਆਰਮਜ਼ ਵਿਚ ਕਾਲਾਪਨ ਆ ਜਾਂਦਾ ਹੈ। ਫਿਰ ਪਸੀਨਾ ਹੋਣ ਨਾਲ ਬਦਬੂ ਦੀ ਸਮੱਸਿਆ ਵੀ ਹੋ ਜਾਂਦੀ ਹੈ।

ਸਲੀਵਲੈਸ ਪਹਿਨਣ ’ਚ ਸ਼ਰਮ

ਡਾਰਕ ਅੰਡਰਆਰਮਜ਼ ਕਾਰਨ ਲਡ਼ਕੀਆਂ ਨੂੰ ਸਲੀਵਲੈਸ ਕਪਡ਼ੇ ਪਹਿਨਣ ’ਚ ਸ਼ਰਮ ਆਉਣ ਲਗਦੀ ਹੈ।

ਕਿਵੇਂ ਪਾਈਏ ਛੁਟਕਾਰਾ

ਡਾਰਕ ਅੰਡਰਆਰਮਜ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਕਰੀਮਾਂ ਵਰਤੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਵਾਲੇ ਹਾਂ, ਜਿਸ ਨਾਲ ਜਲਦੀ ਛੁਟਕਾਰਾ ਮਿਲ ਜਾਵੇਗਾ।

ਬੇਕਿੰਗ ਸੋਡਾ

ਬੇਕਿੰਗ ਸੋਡਾ ਨੂੰ ਸਕਿਨ ਵ੍ਹਾਈਟਨਿੰਗ ਲਈ ਵੀ ਯੂਜ਼ ਕੀਤਾ ਜਾਂਦਾ ਹੈ। 1 ਚਮਚ ਬੇਕਿੰਗ ਸੋਡਾ ਪਾਣੀ ’ਚ ਮਿਲਾ ਕੇ 5 ਮਿੰਟ ਅੰਡਰਆਰਮਜ਼ ’ਤੇ ਲਗਾ ਕੇ ਰੱਖੋ। ਫਿਰ ਨਾਰਮਲ ਪਾਣੀ ਨਾਲ ਧੋ ਦਿਓ। ਹਫ਼ਤੇ ’ਚ 2 ਵਾਰ ਕਰਨ ਨਾਲ ਫਰਕ ਮਹਿਸੂਸ ਹੋਵੇਗਾ।

ਹਲਦੀ ਦੁੱਧ

1 ਚਮਚ ਹਲਦੀ ’ਚ 1 ਚਮਚ ਸ਼ਹਿਦ ਅਤੇ ਇਕ ਚਮਚ ਦੁੱਧ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਅੰਡਰ ਆਰਮਜ਼ ’ਤੇ ਲਗਾ ਕੇ ਰੱਖੋ। ਪਾਣੀ ਨਾਲ ਧੋ ਲਓ।

ਸੇਬ ਦਾ ਸਿਰਕਾ

4 ਚਮਚ ਸੇਬ ਦਾ ਸਿਰਕਾ ਲਓ। ਉਸ ਵਿਚ ਬੇਕਿੰਗ ਪਾਊਡਰ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਅੰਡਰਆਰਮਜ਼ ’ਤੇ 5 ਮਿੰਟ ਲਗਾ ਕੇ ਨਾਰਮਲ ਪਾਣੀ ਨਾਲ ਧੋ ਦਿਓ।

ਨਿੰਬੂ

ਨਿੰਬੂ ਵਿਚਲਾ ਸਿਟਰਿਕ ਐਸਿਡ ਰੰਗਤ ਨਿਖਾਰਦਾ ਹੈ। ਨਹਾਉਣ ਤੋਂ ਪਹਿਲਾਂ ਅੰਡਰਆਰਮਜ਼ ’ਤੇ ਨਿੰਬੂ ਰਗੜੋ। ਫਿਰ ਪਾਣੀ ਨਾਲ ਧੋ ਦਿਓ। ਅਜਿਹੇ ਹੋਰ ਰੋਜ਼ ਲਗਪਗ 10 ਦਿਨ ਕਰੋ। ਫਰਕ ਨਜ਼ਰ ਆਵੇਗਾ।

ਆਲੂ ਦਾ ਰਸ

ਆਲੂ ਦਾ ਰਸ ਵੀ ਕਾਲਾਪਨ ਦੂਰ ਕਰਦਾ ਹੈ। ਆਲੂ ਦਾ ਇਕ ਟੁਕਡ਼ਾ ਲੈ ਕੇ ਉਸ ਨੂੰ ਅੰਡਰਆਰਮਜ਼ ’ਤੇ ਰਗੜੋ। 15 ਮਿੰਟ ਰਹਿਣ ਦਿਓ ਤੇ ਫਿਰ ਪਾਣੀ ਨਾਲ ਧੋ ਦਿਓ। ਹਫਤਾ ਲਗਾਤਾਰ ਕਰੋ। ਫਰਕ ਦਿਖੇਗਾ।

ਪੈਚ ਟੈਸਟ

ਅੰਡਰ ਆਰਮਜ਼ ਦਾ ਕਾਲਾਪਨ ਦੂਰ ਕਰਨ ਲਈ ਭਾਵੇਂ ਦੱਸੇ ਗਏ ਤਰੀਕੇ ਘਰੇਲੂ ਤੇ ਦੇਸੀ ਹਨ ਪਰ ਫਿਰ ਵੀ ਤੁਸੀਂ ਪੈਚ ਟੈਸਟ ਕਰਕੇ ਹੀ ਇਸ ਦੀ ਵਰਤੋਂ ਕਰੋ।

ਪਾਉਣਾ ਚਾਹੁੰਦੇ ਹੋ ਬਲੈਕ ਹੈਡਜ਼ ਤੋਂ ਛੁਟਕਾਰਾ, ਅਪਣਾਓ ਇਹ ਅਸਰਦਾਰ ਘਰੇਲੂ ਨੁਸਖ਼ੇ