ਐਕਟਿੰਗ ਨੂੰ ਕਰੀਅਰ ਨਹੀਂ ਬਣਾਉਣਾ ਚਾਹੁੰਦੀ ਸੀ Anushka Sharma


By Neha diwan2024-04-30, 14:48 ISTpunjabijagran.com

Anushka Sharma

ਅਨੁਸ਼ਕਾ ਸ਼ਰਮਾ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਨੁਸ਼ਕਾ ਸ਼ਰਮਾ ਨੇ ਕਈ ਦਮਦਾਰ ਫਿਲਮਾਂ 'ਚ ਕੰਮ ਕੀਤਾ ਹੈ।

ਜਨਮ ਦਿਨ

ਦਮਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਅਨੁਸ਼ਕਾ ਸ਼ਰਮਾ 1 ਮਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਅਨੁਸ਼ਕਾ ਦਾ ਜਨਮ 1988 ਵਿੱਚ ਅਯੁੱਧਿਆ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।

ਪੱਤਰਕਾਰ ਬਣਨਾ ਚਾਹੁੰਦੀ ਸੀ ਅਨੁਸ਼ਕਾ

ਕੀ ਤੁਸੀਂ ਜਾਣਦੇ ਹੋ ਕਿ ਅਨੁਸ਼ਕਾ ਸ਼ਰਮਾ ਨੇ ਕਦੇ ਫਿਲਮਾਂ 'ਚ ਆਉਣ ਬਾਰੇ ਸੋਚਿਆ ਵੀ ਨਹੀਂ ਸੀ। ਉਂਜ ਉਸਦੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਹੋਇਆ ਸੀ। ਅਦਾਕਾਰਾ ਪੱਤਰਕਾਰੀ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ।

ਅਨੁਸ਼ਕਾ ਸ਼ਰਮਾ ਕਾਨਜ਼ ਡੈਬਿਊ

ਫੈਸ਼ਨ ਡਿਜ਼ਾਈਨਰ ਵੇਂਡੇਲ ਰੌਡਰਿਕਸ ਨੇ ਅਨੁਸ਼ਕਾ ਸ਼ਰਮਾ ਨੂੰ ਪਹਿਲੀ ਵਾਰ ਮਾਲ 'ਚ ਦੇਖਿਆ। ਜਿਸ ਤੋਂ ਬਾਅਦ ਉਸ ਨੂੰ ਰੈਂਪ ਵਾਕ ਕਰਨ ਦਾ ਮੌਕਾ ਦਿੱਤਾ। ਅਨੁਸ਼ਕਾ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ।

ਪਹਿਲੀ ਹਿੱਟ ਫਿਲਮ

ਅਦਾਕਾਰਾ ਨੇ ਸ਼ਾਹਰੁਖ ਖਾਨ ਨਾਲ 2008 'ਚ ਫਿਲਮ 'ਰਬ ਨੇ ਬਨਾ ਦੀ ਜੋੜੀ' 'ਚ ਕੰਮ ਕੀਤਾ ਸੀ। ਪਹਿਲੀ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਅਨੁਸ਼ਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ALL PHOTO CREDIT : INSTAGRAM

Bipasha Basu Birthday : 43 ਸਾਲ ਦੀ ਹੋਈ ਬਿਪਾਸ਼ਾ ਬਸੂ, ਅਜੇ ਵੀ ਬਿਖੇਰਦੀ ਹੈ ਹੁਸਨ ਦਾ ਜਲਵਾ