Bipasha Basu Birthday : 43 ਸਾਲ ਦੀ ਹੋਈ ਬਿਪਾਸ਼ਾ ਬਸੂ, ਅਜੇ ਵੀ ਬਿਖੇਰਦੀ ਹੈ ਹੁਸਨ ਦਾ ਜਲਵਾ


By Tejinder Thind2023-01-07, 13:57 ISTpunjabijagran.com

ਜਨਮ ਦਿਨ

ਅਦਾਕਾਰਾ ਬਿਪਾਸ਼ਾ ਬਸੂ ਅੱਜ ਭਾਵ 7 ਜਨਵਰੀ ਨੂੰ ਆਪਣਾ 44ਵਾਂ ਜਨਮ ਦਿਨ ਮਨਾ ਰਹੀ ਹੈ।

ਫੈਮਿਲੀ

ਬਿਪਾਸ਼ਾ ਦਾ ਜਨਮ 1979 ਨੂੰ ਦਿੱਲੀ ਵਿਚ ਇਕ ਬੰਗਾਲੀ ਪਰਿਵਾਰ ਵਿਚ ਹੋਇਆ ਸੀ ਪਰ ਬਾਅਦ ਵਿਚ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਸ਼ਿਫਟ ਹੋ ਗਿਆ ਸੀ।

ਕਰੀਅਰ

ਅਦਾਕਾਰਾ ਬਿਪਾਸ਼ਾ ਬਸੂ ਨੇ ਕੋਲਕਾਤਾ ਤੋਂ ਹੀ ਮਾਡÇਲੰਗ ਦਾ ਕਰੀਅਰ ਸ਼ੁਰੂ ਕੀਤਾ ਸੀ।

ਬਾਲੀਵੁੱਡ ’ਚ ਐਂਟਰੀ

ਅਦਾਕਾਰਾ ਬਿਪਾਸ਼ਾ ਬਸੂ ਨੇ ਬਾਲੀਵੁੱਡ ਵਿਚ ਅਦਾਕਾਰ ਅਕਸ਼ੇ ਕੁਮਾਰ ਨਾਲ ਅੱਬਾਸ ਮਸਤਾਨ ਦੀ ਫਿਲਮ ਅਜਨਬੀ ਤੋਂ ਆਪਣਾ ਡੈਬਿਊ ਕੀਤਾ।

ਐਵਾਰਡ

ਫਿਲਮ ‘ਅਜਨਬੀ’ ਲਈ ਬਿਪਾਸ਼ਾ ਬਸੂ ਨੂੰ ਫਿਲਮਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਮਿਲਿਆ ਸੀ।

ਹਿੱਟ ਫਿਲਮਾਂ

ਬਿਪਾਸ਼ਾ ਬਸੂ ਨੇ ਆਪਣੇ ਹੁਣ ਤਕ ਦੇ ਕਰੀਅਰ ਵਿਚ ਕਈ ਹਿੱਟ ਫਿਲਮਾਂ ‘ਰਾਜ਼’, ‘ਰੇਸ’,‘ਨੋ ਐਂਟਰੀ’, ‘ਕੋਪਰੇਟ’, ‘ਜਿਸਮ’, ‘ਦਮ ਮਾਰੋ ਦਮ’ ਆਦਿ ਵਰਗੀਆਂ ਕਈ ਫਿਲਮਾਂ ਦਿੱਤੀਆਂ ਹਨ।

ਸੋਸ਼ਲ ਮੀਡੀਆ

ਅਦਾਕਾਰਾ ਬਿਪਾਸ਼ਾ ਬਸੂ ਸੋਸ਼ਲ ਮੀਡੀਆ ਜ਼ਰੀਏ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਉਸ ਦੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

All Pics Credit : INSTAGRAM/Bipasha Basu

ਲਾਲ ਰੰਗ ਦੇ ਲਹਿੰਗੇ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ ਆਰਤੀ ਸਿੰਘ