ਖੂਬਸੂਰਤ ਅਦਾਕਾਰਾ ਭੂਮੀ ਪੇਡਨੇਕਰ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਆਪਣੇ ਗਲੈਮਰਸ ਲੁੱਕ ਲਈ ਵੀ ਸੁਰਖੀਆਂ ਬਟੋਰਦੀ ਰਹਿੰਦੀ ਹੈ।
ਪਹਿਲੀ ਫਿਲਮ ਤੋਂ ਲੈ ਕੇ ਹੁਣ ਤਕ ਉਸ ਨੇ ਆਪਣੇ ਲੁੱਕ 'ਚ ਕਾਫੀ ਬਦਲਾਅ ਕੀਤੇ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ।
ਭੂਮੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਬੋਲਡ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਵੀ ਭੂਮੀ ਨੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਭੂਮੀ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ। ਇਹ ਤਾਰੀਫ ਇਸ ਲਈ ਵੀ ਹੋ ਰਹੀ ਹੈ, ਕਿਉਂਕਿ ਭੂਮੀ ਨੇ ਆਪਣਾ ਮੇਕਅੱਪ ਖੁਦ ਕੀਤਾ ਹੈ।
ਭੂਮੀ ਨੇ ਆਈਸ ਬਲੂ ਕਲਰ ਦੀ ਸ਼ਿਮਰੀ ਡਰੈੱਸ ਪਾਈ ਹੋਈ ਹੈ। ਅਦਾਕਾਰਾ ਦੇ ਭਾਰਤੀ ਪਹਿਰਾਵੇ ਨੂੰ ਵੀ ਆਧੁਨਿਕ ਰੂਪ ਦਿੱਤਾ ਹੈ। ਇਸ ਡਰੈੱਸ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ।
ਭੂਮੀ ਨੇ ਚਿਰਹੇ ਦਾ ਮੇਕਅੱਪ ਪੂਰਾ ਕਰਨ ਲਈ ਭੂਰੇ ਰੰਗ ਦੀ ਗਲੌਸੀ ਲਿਪਸਟਿਕ, ਅੱਖਾਂ 'ਤੇ ਵਿੰਗਡ ਆਈਲਾਈਨਰ ਤੇ ਕਾਜਲ ਦੀ ਵਰਤੋਂ ਵੀ ਕੀਤੀ ਹੈ।
ਚਿਹਰੇ ਦੇ ਫੀਚਰਜ਼ ਨੂੰ ਉਭਾਰਨ ਲਈ ਭੂਮੀ ਪੇਡਨੇਕਰ ਨੇ ਬ੍ਰੌਂਜ਼ਰ ਅਤੇ ਹਾਈਲਾਈਟਰ ਦੀ ਵਰਤੋਂ ਕੀਤੀ ਹੈ।
ਗਹਿਣਿਆਂ ਦੇ ਨਾਂ 'ਤੇ ਭੂਮੀ ਨੇ ਹੱਥਾਂ 'ਚ ਕੰਗਣ ਅਤੇ ਕੰਨਾਂ 'ਚ ਵਾਲ਼ੀਆਂ ਪਾਈਆਂ ਹੋਈਆਂ ਹਨ।