'ਸਸੁਰਾਲ ਸਿਮਰ ਕਾ' ਫੇਮ ਅਦਾਕਾਰਾ ਦੀਪਿਕਾ ਕੱਕੜ ਜਲਦੀ ਹੀ ਮਾਂ ਬਣਨ ਵਾਲੀ ਹੈ। ਉਸ ਨੇ ਆਪਣੀ ਗਰਭਵਤੀ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਅਦਾਕਾਰਾ ਦੀਪਿਕਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਾਲ ਹੀ 'ਚ ਅਦਾਕਾਰਾ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਉਹ ਐਕਟਿੰਗ ਤੋਂ ਬ੍ਰੇਕ ਲੈ ਰਹੀ ਹੈ।
ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਦੀਪਿਕਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਤੋਂ ਬਾਅਦ ਇੱਕ ਘਰੇਲੂ ਔਰਤ ਅਤੇ ਮਾਂ ਦੀ ਜ਼ਿੰਦਗੀ ਜੀਣਾ ਚਾਹੁੰਦੀ ਹੈ।
'ਮੈਂ ਗਰਭ ਅਵਸਥਾ ਦੇ ਇਸ ਪੜਾਅ ਦਾ ਆਨੰਦ ਲੈ ਰਹੀ ਹਾਂ ਅਤੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੀ ਹਾਂ।
ਦੀਪਿਕਾ ਕੱਕੜ ਨੇ ਭਾਵੇਂ ਹੀ ਸੀਰੀਅਲ ਸਸੁਰਾਲ ਸਿਮਰ ਕਾ ਨਾਲ ਆਪਣੀ ਪਛਾਣ ਬਣਾਈ ਹੋਵੇ, ਪਰ ਉਹ ਕਈ ਮਸ਼ਹੂਰ ਸ਼ੋਅ ਅਤੇ ਸੀਰੀਅਲਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ।
ਦੀਪਿਕਾ ਨੇ ਆਖਰੀ ਵਾਰ ਟੀਵੀ ਸ਼ੋਅ 'ਕਹਾਂ ਹਮ ਕਹਾਂ ਤੁਮ' 'ਚ ਕਰਨ ਵੀ ਗਰੋਵਰ ਦੇ ਨਾਲ ਕੰਮ ਕੀਤਾ ਸੀ। ਇਸ ਵਿੱਚ ਦੀਪਿਕਾ ਨੇ ਸੋਨਾਕਸ਼ੀ ਦੀ ਭੂਮਿਕਾ ਨਿਭਾਈ ਹੈ, ਜੋ ਕਿ ਇੱਕ ਮਸ਼ਹੂਰ ਟੀਵੀ ਅਦਾਕਾਰਾ ਸੀ।
ਇਸ ਤੋਂ ਬਾਅਦ ਸਾਲ 2018 ਵਿੱਚ ਉਸਨੇ ਇਸਲਾਮ ਕਬੂਲ ਕਰਕੇ ਸ਼ੋਏਬ ਇਬਰਾਹਿਮ ਨਾਲ ਵਿਆਹ ਕਰ ਲਿਆ। ਹੁਣ ਜਲਦ ਹੀ ਦੀਪਿਕਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।