ਇਹ ਇੱਕ ਬਹੁਤ ਹੀ ਪੌਸ਼ਟਿਕ ਅਤੇ ਸਿਹਤਮੰਦ ਭੋਜਨ ਵਜੋਂ ਜਾਣਿਆ ਜਾਂਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ।
ਸਪ੍ਰਾਊਟ ਨੂੰ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ ਪਰ ਕੁਝ ਖਾਸ ਸਮੇਂ ਅਜਿਹੇ ਹੁੰਦੇ ਹਨ ਜਦੋਂ ਇਨ੍ਹਾਂ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਦੁਪਹਿਰ ਤੋਂ ਪਹਿਲਾਂ ਸਪ੍ਰਾਊਟ ਖਾਣਾ ਚੰਗਾ ਹੁੰਦਾ ਹੈ, ਕਿਉਂਕਿ ਇਹ ਹਲਕਾ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ।
ਸਪ੍ਰਾਊਟ ਨੂੰ ਸ਼ਾਮ ਨੂੰ ਸਨੈਕ ਦੇ ਤੌਰ 'ਤੇ ਖਾਧਾ ਜਾ ਸਕਦਾ ਹੈ। ਇਹ ਭੁੱਖ ਨੂੰ ਘਟਾਉਂਦੀ ਹੈ ਤੇ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਇੱਕ ਸਿਹਤਮੰਦ ਵਿਕਲਪ ਸਾਬਤ ਹੁੰਦੀ ਹੈ।
ਵਰਕਆਉਟ ਤੋਂ ਬਾਅਦ ਸੇਵਨ ਤੁਹਾਡੇ ਸਰੀਰ ਨੂੰ ਮੁੜ ਊਰਜਾਵਾਨ ਬਣਾਉਣ ਵਿੱਚ ਮਦਦ ਕਰਦਾ ਹੈ। ਇਨ੍ਹਾਂ ਵਿੱਚ ਪ੍ਰੋਟੀਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਮਾਸਪੇਸ਼ੀਆਂ ਦੀ ਰਿਕਵਰੀ ਲਈ ਜ਼ਰੂਰੀ ਹੈ।
ਸਪ੍ਰਾਊਟ ਵਿੱਚ ਹਾਈ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਹ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੈ।
ਸਪ੍ਰਾਊਟ ਕੈਲਰੀ ਵਿੱਚ ਘੱਟ ਹੁੰਦੇ ਹਨ ਅਤੇ ਤੁਹਾਨੂੰ ਭਰਪੂਰ ਮਹਿਸੂਸ ਕਰਦੇ ਹਨ, ਜਿਸ ਨਾਲ ਤੁਹਾਡੀ ਭੁੱਖ ਘੱਟ ਜਾਂਦੀ ਹੈ।
ਇਹ ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।