ਭਾਰ ਘਟਾਉਣ ਲਈ ਨਾਸ਼ਤੇ 'ਚ ਖਾਓ ਇਹ ਸਿਹਤਮੰਦ ਢੋਕਲਾ


By Neha diwan2024-09-02, 16:52 ISTpunjabijagran.com

ਸਮੱਗਰੀ

ਸੂਜੀ 1 ਕੱਪ, ਵੇਸਨ 1 ਕੱਪ, ਇੱਕ ਕੱਪ ਦਹੀਂ ,ਲੋੜ ਅਨੁਸਾਰ ਪਾਣੀ, ਅੱਧਾ ਚਮਚ ਹਲਦੀ ਪਾਊਡਰ ,ਇੱਕ ਚੱਮਚ ਅਦਰਕ ਹਰੀ ਮਿਰਚ ਦਾ ਪੇਸਟ, ਇੱਕ ਚਮਚ ਨਿੰਬੂ ਦਾ ਰਸ, ਸੁਆਦ ਲਈ ਲੂਣ।

ਸਬਜ਼ੀਆਂ ਦੀ ਲੋੜ

½ ਕੱਪ ਗਾਜਰ ,ਅੱਧਾ ਕੱਪ ਬਾਰੀਕ ਕੱਟੀ ਸ਼ਿਮਲਾ ਮਿਰਚ, ਅੱਧਾ ਕੱਪ ਬਾਰੀਕ ਕੱਟੀ ਗੋਭੀ, ਇੱਕ ਚਮਚਾ ਈਨੋ ਜਾਂ ਬੇਕਿੰਗ ਸੋਡਾ, ਇੱਕ ਚੱਮਚ ਤੇਲ, ਰਾਈ ਦਾ ਇੱਕ ਚੱਮਚ ,ਇੱਕ ਚੱਮਚ ਤਿਲ ,ਹਿੰਗ, ਕੜ੍ਹੀ ਪੱਤੇ, ਹਰਾ ਧਨੀਆ

ਵਿਧੀ ਸਟੈਪ 1

ਇੱਕ ਵੱਡੇ ਭਾਂਡੇ ਵਿੱਚ ਸੂਜੀ, ਵੇਸਨ, ਦਹੀਂ ਤੇ ਪਾਣੀ ਪਾ ਕੇ ਮੁਲਾਇਮ ਪੇਸਟ ਤਿਆਰ ਕਰੋ। ਹਲਦੀ, ਅਦਰਕ, ਹਰੀ ਮਿਰਚ ਦਾ ਪੇਸਟ, ਨਿੰਬੂ ਦਾ ਰਸ, ਨਮਕ, ਪੀਸੀ ਹੋਈ ਸਬਜ਼ੀਆਂ ਤੇ ਚੀਨੀ ਪਾ ਕੇ 10 ਤੋਂ 15 ਮਿੰਟ ਲਈ ਢੱਕ ਕੇ ਰੱਖੋ।

ਸਟੈਪ 2

ਹੁਣ ਇਕ ਡੂੰਘੇ ਪੈਨ ਵਿਚ ਥੋੜ੍ਹਾ ਜਿਹਾ ਤੇਲ ਲਗਾਓ ਤੇ ਇਸ ਵਿਚ ਬੈਟਰ ਪਾਓ ਤੇ ਢੱਕ ਦਿਓ। ਇਸ ਨੂੰ ਘੱਟੋ-ਘੱਟ 20 ਤੋਂ 25 ਮਿੰਟ ਤੱਕ ਭਾਫ਼ ਵਿੱਚ ਪਕਾਓ।

ਸਟੈਪ 3

ਹੁਣ ਇਕ ਪੈੱਨ ਲਓ, ਉਸ ਵਿਚ ਤੇਲ ਗਰਮ ਕਰੋ। ਸਰ੍ਹੋਂ, ਤਿਲ, ਹਿੰਗ ਤੇ ਕੜ੍ਹੀ ਪੱਤਾ ਪਾਓ। ਇਸ ਤੜਕੇ ਨੂੰ ਢੋਕਲੇ 'ਤੇ ਪਾ ਦਿਓ, ਘੱਟ ਕੈਲਰੀ ਵਾਲਾ ਢੋਕਲਾ ਤਿਆਰ ਹੈ।

ਸਟੈਪ 4

ਹੁਣ ਇਸ ਨੂੰ ਆਪਣੀ ਮਨਪਸੰਦ ਚਟਨੀ ਨਾਲ ਸਰਵ ਕਰੋ।

ਟਿਪਸ 1

ਵੇਸਨ ਤੇ ਸੂਜੀ ਦਾ ਢੋਕਲਾ ਕੈਲਰੀ ਵਿੱਚ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਇਸ ਨੂੰ ਭਾਰ ਘਟਾਉਣ ਲਈ ਇੱਕ ਸਹੀਂ ਪਕਵਾਨ ਮੰਨਿਆ ਜਾਂਦਾ ਹੈ।

ਟਿਪਸ 2

ਸੂਜੀ ਤੇ ਵੇਸਨ ਦੋਵੇਂ ਹੀ ਫਾਈਬਰ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ। ਇਸ ਵਿਚ ਦਹੀਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਨੂੰ ਬਹੁਤ ਘੱਟ ਤੇਲ ਵਿਚ ਪਕਾਇਆ ਜਾਂਦਾ ਹੈ।

ਨਮੀ ਕਾਰਨ ਦਰਾਰਾਂ 'ਚੋਂ ਨਿਕਲ ਰਹੇ ਹਨ ਕਾਕਰੋਚ, ਇਸ ਤਰ੍ਹਾਂ ਪਾਓ ਛੁਟਕਾਰਾ