ਸਰਦੀਆਂ ਦੇ ਮੌਸਮ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ ਖ਼ੂਬ ਮਿਲਦੀਆਂ ਹਨ। ਇਸ ਮੌਸਮ ਵਿਚ ਮੇਥੀ ਦੇ ਪੱਤੇ ਵੀ ਮਿਲ ਜਾਂਦੇ ਹਨ। ਲੋਕ ਇਨ੍ਹਾਂ ਪੱਤੀਆਂ ਦੀ ਵਰਤੋਂ ਸਬਜ਼ੀ-ਸਾਗ, ਪਰਾਂਠੇ, ਦਾਲ ਆਦਿ ਵਿਚ ਵੀ ਕਰਦੇ ਹਨ।
ਇਹ ਖਾਣ ’ਚ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਨੂੰ ਬਾਜ਼ਾਰ ’ਚ ਮੇਥੀ ਦੇ ਪੱਤੇ ਮਿਲਦੇ ਹਨ ਤਾਂ ਤੁਸੀਂ ਇਨ੍ਹਾਂ ਨੂੰ ਲੈ ਸਕਦੇ ਹੋ।
ਮੇਥੀ ਦੀਆਂ ਪੱਤੀਆਂ ’ਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਤੁਹਾਨੂੰ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ। ਤੁਹਾਡਾ ਪੇਟ ਭਰਿਆ ਰਹਿੰਦਾ ਹੈ। ਮੇਥੀ ਦੇ ਬੀਜ ਭਾਰ ਘਟਾਉਣ ਵਿਚ ਵੀ ਕਾਰਗਰ ਹਨ
ਬਲੱਡ ਸ਼ੂਗਰ ਜ਼ਿਆਦੈ ਤਾਂ ਤੁਸੀਂ ਮੇਥੀ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ। ਕਿਹਾ ਜਾਂਦੈ ਕਿ ਇਸ ਵਿਚ ਸ਼ੂਗਰ ਨੂੰ ਕੰਟਰੋਲ ਕਰਨ ਦੇ ਗੁਣ ਹੁੰਦੇ ਹਨ। ਇਹ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।
ਇਹ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੀਆਂ ਹਨ। ਜੇ ਤੁਹਾਨੂੰ ਗੈਸ ਅਤੇ ਪੇਟ ’ਚ ਭਾਰੀਪਨ ਵਰਗੀ ਸਮੱਸਿਆ ਹੈ ਤਾਂ ਤੁਸੀਂ ਮੇਥੀ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ।
ਮੇਥੀ ਦੇ ਪੱਤੇ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦਗਾਰ ਹੁੰਦੇ ਹਨ। ਇਹ ਦਿਲ ਦੀਆਂ ਕਈ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਨ। ਦਿਲ ਦੇ ਮਰੀਜ਼ ਇਨ੍ਹਾਂ ਪੱਤੀਆਂ ਦਾ ਸੇਵਨ ਕਰ ਸਕਦੇ ਹਨ।
ਸਰੀਰ ’ਚ ਖ਼ਰਾਬ ਕੋਲੈਸਟ੍ਰੋਲ ਵਧਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ ’ਚ ਤੁਸੀਂ ਮੇਥੀ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਮਦਦਗਾਰ ਹੈ।
ਜੇ ਤੁਹਾਨੂੰ ਮੂੰਹ ’ਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਮੇਥੀ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇਨ੍ਹਾਂ ਪੱਤਿਆਂ ਦੀ ਚਾਹ ਪੀ ਸਕਦੇ ਹੋ। ਇਹ ਮੂੰਹ ਦੀ ਬਦਬੂ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਦਾ ਹੈ।