ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਲੋਕਾਂ ਲਈ ਸਹੀ ਖੁਰਾਕ ਤੇ ਕੁਦਰਤੀ ਉਪਚਾਰ ਬਹੁਤ ਮਹੱਤਵਪੂਰਨ ਹਨ। ਅਜਿਹੀ ਸਥਿਤੀ ਵਿੱਚ ਹਰੀ ਚਟਨੀ ਜੋ ਤਾਜ਼ੇ ਧਨੀਆ, ਪੁਦੀਨੇ ਅਤੇ ਹੋਰ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਇਸ ਚਟਨੀ ਦਾ ਸੇਵਨ ਕਰਨ ਨਾਲ ਨਾ ਸਿਰਫ ਥਾਇਰਾਇਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਬਲਕਿ ਇਹ ਸਰੀਰ ਨੂੰ ਊਰਜਾ ਦੇਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਵੀ ਮਦਦ ਕਰਦਾ ਹੈ
ਹਰਾ ਧਨੀਆ- 1 ਕੱਪ, ਪੁਦੀਨਾ - ½ ਕੱਪ ,ਅਦਰਕ - 1 ਇੰਚ ਦਾ ਟੁਕੜਾ ,ਹਰੀ ਮਿਰਚ - 1, ਨਿੰਬੂ ਦਾ ਰਸ - 1 ਚਮਚ ,ਜੀਰਾ - 1 ਚਮਚ, ਲੂਣ - ਸੁਆਦ ਅਨੁਸਾਰ, ਪਾਣੀ - ਲੋੜ ਅਨੁਸਾਰ।
ਸਭ ਤੋਂ ਪਹਿਲਾਂ ਹਰੇ ਧਨੀਏ ਅਤੇ ਪੁਦੀਨੇ ਨੂੰ ਚੰਗੀ ਤਰ੍ਹਾਂ ਧੋ ਲਓ। ਹੁਣ ਦੋਹਾਂ ਨੂੰ ਮਿਕਸਰ 'ਚ ਪਾਓ ਹਰੀ ਮਿਰਚ, ਅਦਰਕ, ਜੀਰਾ ਅਤੇ ਨਮਕ ਦੇ ਨਾਲ ਪਾ ਲਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਪੀਸ ਲਓ। ਨਿੰਬੂ ਦਾ ਰਸ ਪਾਓ।
ਸਰੀਰ ਵਿਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ਅਤੇ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।ਚਟਨੀ ਥਾਈਰਾਈਡ ਕਾਰਨ ਹੋਣ ਵਾਲੀ ਥਕਾਵਟ, ਕਮਜ਼ੋਰੀ ਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।
ਇਹ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਤਾਜ਼ਗੀ ਪ੍ਰਦਾਨ ਕਰਦੇ ਹਨ। ਇਸ 'ਚ ਵਿਟਾਮਿਨ ਸੀ ਅਤੇ ਆਇਰਨ ਦੀ ਵੀ ਚੰਗੀ ਮਾਤਰਾ ਹੁੰਦੀ ਹੈ।