ਸਾਬੂਦਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਕਸਰ ਲੋਕ ਵਰਤ ਦੇ ਦੌਰਾਨ ਸਾਬੂਦਾਣਾ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਕਈ ਲੋਕ ਇਸ ਨੂੰ ਨਾਸ਼ਤੇ 'ਚ ਖਾਣਾ ਪਸੰਦ ਕਰਦੇ ਹਨ।
ਸਾਬੂਦਾਣੇ ਤੋਂ ਬਣੀ ਖੀਰ, ਨਮਕੀਨ ਖਿਚੜੀ, ਵੜਾ ਆਦਿ ਬਹੁਤ ਹੀ ਸੁਆਦੀ ਹੁੰਦੇ ਹਨ। ਇਸ 'ਚ ਫਾਈਬਰ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ
ਸਾਬੂਦਾਣੇ 'ਚ ਵਿਟਾਮਿਨ-ਕੇ, ਆਇਰਨ, ਕੈਲਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ। ਮਜ਼ਬੂਤ ਹੱਡੀਆਂ ਲਈ ਤੁਸੀਂ ਸਾਬੂਦਾਣੇ ਦਾ ਨਿਯਮਤ ਸੇਵਨ ਕਰ ਸਕਦੇ ਹੋ।
ਸਾਬੂਦਾਣੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ ਵਿੱਚ ਮਦਦਗਾਰ ਹੁੰਦਾ ਹੈ। ਇਹ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰ ਸਕਦਾ ਹੈ।
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਨ੍ਹਾਂ ਲਈ ਸਾਬੂਦਾਣਾ ਕਾਫੀ ਫਾਇਦੇਮੰਦ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਖੂਨ ਦੇ ਜੰਮਣ ਦੇ ਖਤਰੇ ਨੂੰ ਘੱਟ ਕਰਦਾ ਹੈ।
ਇਸ 'ਚ ਪ੍ਰੋਟੀਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਚੰਗਾ ਸਰੋਤ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਲਈ ਤੁਸੀਂ ਸਾਬੂਦਾਂਣੇ ਨੂੰ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਸਾਬੂਦਾਣਾ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੋ ਕਿ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕਬਜ਼, ਬਲੋਟਿੰਗ ਆਦਿ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਸਾਬੂਦਾਣੇ ਵਿੱਚ ਕਾਰਬੋਹਾਈਡਰੇਟ ਅਤੇ ਕੈਲੋਰੀ ਚੰਗੀ ਮਾਤਰਾ ਵਿੱਚ ਪਾਈ ਜਾਂਦੀ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣੇ ਦੀ ਬਣੀ ਡਿਸ਼ ਨੂੰ ਡਾਈਟ 'ਚ ਖਾ ਸਕਦੇ ਹੋ।