ਸਰ੍ਹੋਂ ਦੇ ਤੇਲ ਦੀ ਵਰਤੋਂ ਅੱਜ ਵੀ ਬਹੁਤ ਸਾਰੇ ਲੋਕ ਕਰਦੇ ਹਨ। ਖਾਣਾ ਬਣਾਉਣ ਤੋਂ ਲੈ ਕੇ ਮਾਲਿਸ਼ ਤਕ, ਅੱਜ ਵੀ ਸਰ੍ਹੋਂ ਦਾ ਤੇਲ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਪਹਿਲੇ ਸਮਿਆਂ ਵਿੱਚ ਸਰ੍ਹੋਂ ਦੇ ਤੇਲ ਦੀ ਵਰਤੋਂ ਬੱਚਿਆਂ ਦੀ ਮਾਲਿਸ਼ ਲਈ ਵੀ ਕੀਤੀ ਜਾਂਦੀ ਸੀ। ਇਸ ਦੇ ਅਣਗਿਣਤ ਫਾਇਦਿਆਂ ਕਾਰਨ ਲੋਕ ਇਸ ਦੀ ਲਗਾਤਾਰ ਵਰਤੋਂ ਕਰਦੇ ਆ ਰਹੇ ਹਨ।
ਬਦਲਦੇ ਸਮੇਂ ਨਾਲ ਲੋਕਾਂ ਦੀਆਂ ਆਦਤਾਂ ਵਿੱਚ ਬਦਲਾਅ ਆਇਆ ਹੈ। ਇਨ੍ਹੀਂ ਦਿਨੀਂ ਜੈਤੂਨ ਦੇ ਤੇਲ ਤੇ ਰਿਫਾਇੰਡ ਤੇਲ ਨੇ ਲੋਕਾਂ ਦੀ ਰਸੋਈ 'ਚ ਜਗ੍ਹਾ ਬਣਾ ਲਈ ਹੈ ਸਰ੍ਹੋਂ ਦੇ ਤੇਲ ਦੀ ਵਰਤੋਂ ਘੱਟ ਕਰ ਰਹੇ ਹਨ।
ਸਰਦੀਆਂ ਦੇ ਮੌਸਮ ਵਿੱਚ ਸਰ੍ਹੋਂ ਦੇ ਤੇਲ ਦੀ ਵਰਤੋਂ ਤੁਹਾਡੇ ਵਾਲਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਜੇਕਰ ਤੁਸੀਂ ਝੜਦੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸਰ੍ਹੋਂ ਦਾ ਤੇਲ ਤੁਹਾਡੇ ਲਈ ਮਦਦਗਾਰ ਹੋਵੇਗਾ।
ਸਰੀਰ ਵਿੱਚ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ ਲਈ ਮਸਾਜ ਇੱਕ ਵਧੀਆ ਵਿਕਲਪ ਹੈ। ਪਰ ਜੇਕਰ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕੀਤੀ ਜਾਵੇ ਤਾਂ ਦੋਹਰਾ ਲਾਭ ਮਿਲਦਾ ਹੈ।
ਜੇਕਰ ਤੁਸੀਂ ਜ਼ੁਕਾਮ ਤੋਂ ਬਚਣ ਦਾ ਆਸਾਨ ਅਤੇ ਕਾਰਗਰ ਤਰੀਕਾ ਲੱਭ ਰਹੇ ਹੋ ਤਾਂ ਸਰ੍ਹੋਂ ਦਾ ਤੇਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕੋਸੇ ਤੇਲ ਨੂੰ ਲਗਾਉਣ ਨਾਲ ਤੁਹਾਡੇ ਸਰੀਰ ਨੂੰ ਅੰਦਰੋਂ ਗਰਮ ਰਹਿੰਦਾ ਹੈ।
ਸਰ੍ਹੋਂ ਦਾ ਤੇਲ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦੈ ਸੋਜ ਨੂੰ ਘੱਟ ਕਰਨ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਵਿੱਚ ਵੀ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਇਸ ਦੀ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ 'ਚ ਵੀ ਰਾਹਤ ਮਿਲਦੀ ਹੈ।
ਸਰਦੀਆਂ ਦੇ ਆਉਂਦੇ ਹੀ ਲੋਕ ਅਕਸਰ ਫਟੀਆਂ ਅੱਡੀਆਂ ਅਤੇ ਸੁੱਕੀ ਚਮੜੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਸਰ੍ਹੋਂ ਦੇ ਤੇਲ ਦੀ ਵਰਤੋਂ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗੀ।
ਸਰਦੀਆਂ 'ਚ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਲੋਕ ਜ਼ੁਕਾਮ ਤੇ ਫਲੂ ਦਾ ਸ਼ਿਕਾਰ ਹੋ ਜਾਂਦੇ ਹਨ। । ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਤੁਹਾਨੂੰ ਜ਼ੁਕਾਮ ਤੇ ਫਲੂ ਤੋਂ ਦੂਰ ਰੱਖਣ 'ਚ ਮਦਦਗਾਰ ਹੋਣਗੇ।