ਸ਼ੂਗਰ ਹੀ ਨਹੀਂ ਇਨ੍ਹਾਂ ਬਿਮਾਰੀਆਂ ਲਈ ਵੀ ਰਾਮਬਾਣ ਹੈ ਕੜ੍ਹੀ ਪੱਤਾ
By Neha diwan
2024-02-14, 11:56 IST
punjabijagran.com
ਕੜ੍ਹੀ ਪੱਤਾ
ਇਹ ਇੱਕ ਪ੍ਰਮੁੱਖ ਜੜੀ ਬੂਟੀ ਹੈ ਜੋ ਖਾਸ ਕਰਕੇ ਭਾਰਤੀ ਭੋਜਨ ਵਿੱਚ ਵਰਤੀ ਜਾਂਦੀ ਹੈ। ਕੜ੍ਹੀ ਪੱਤੇ ਭੋਜਨ ਨੂੰ ਸੁਆਦੀ ਬਣਾਉਂਦੇ ਹਨ। ਦੱਖਣੀ ਭਾਰਤੀ ਭੋਜਨ, ਉੜੀਸਾ, ਗੁਜਰਾਤੀ ਅਤੇ ਮਹਾਰਾਸ਼ਟਰੀ ਭੋਜਨ ਵਿੱਚ ਵਰਤਿਆ ਜਾਂਦਾ ਹੈ।
ਬਲੱਡ ਸ਼ੂਗਰ ਲੈਵਲ
ਜੇਕਰ ਕਿਸੇ ਨੂੰ ਸ਼ੂਗਰ ਹੈ ਤਾਂ ਉਸ ਨੂੰ ਰੋਜ਼ਾਨਾ ਦੋ ਤੋਂ ਤਿੰਨ ਕੜ੍ਹੀ ਪੱਤੇ ਖਾਣੇ ਚਾਹੀਦੇ ਹਨ। ਕਰੀ ਪੱਤੇ ਕਿਸੇ ਵੀ ਜੜੀ ਬੂਟੀ ਤੋਂ ਘੱਟ ਨਹੀਂ ਹਨ। ਇਹ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਰੱਖਦਾ ਹੈ।
ਸਕਿਨ ਲਈ ਫਾਇਦੇਮੰਦ
ਕੜ੍ਹੀ ਪੱਤਾ, ਹਲਦੀ ਅਤੇ ਨਿੰਬੂ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹਫਤੇ 'ਚ ਦੋ ਵਾਰ ਚਿਹਰੇ 'ਤੇ ਲਗਾਓ ਅਤੇ ਅੱਧੇ ਘੰਟੇ ਲਈ ਛੱਡ ਦਿਓ। ਇਸ ਤੋਂ ਬਾਅਦ ਸਾਫ਼ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਕੈਂਸਰ ਨੂੰ ਰੱਖਦੈ ਦੂਰ
ਕੜ੍ਹੀ ਪੱਤਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਕਿਉਂਕਿ ਇਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜਿਨ੍ਹਾਂ ਵਿੱਚ ਮਹੱਤਵਪੂਰਨ ਕੈਂਸਰ ਵਿਰੋਧੀ ਗੁਣ ਹੁੰਦੇ ਹਨ ਜੋ ਕੈਂਸਰ ਦੇ ਵਾਧੇ ਨੂੰ ਰੋਕਦੇ ਹਨ।
ਵਾਲਾਂ ਲਈ
ਕੜ੍ਹੀ ਪੱਤਾ ਵਾਲ ਝੜਨ ਤੋਂ ਰੋਕਦਾ ਹੈ। ਇਸ ਦੇ ਲਈ ਇੱਕ ਕੱਪ ਨਾਰੀਅਲ ਦੇ ਤੇਲ ਵਿੱਚ ਸਿਰਫ਼ ਕੜ੍ਹੀ ਪੱਤਾ ਪਾਓ, ਇਸ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਠੰਢਾ ਹੋਣ ਤੱਕ ਛੱਡ ਦਿਓ। ਆਪਣੇ ਵਾਲਾਂ 'ਚ ਵਰਤੋ।
ਇਹ ਮਸਾਲੇ ਕੰਟਰੋਲ ਕਰ ਸਕਦੇ ਹੋ ਹਾਈ ਬੀਪੀ
Read More