ਇਹ ਮਸਾਲੇ ਕੰਟਰੋਲ ਕਰ ਸਕਦੇ ਹੋ ਹਾਈ ਬੀਪੀ


By Neha diwan2024-02-13, 11:02 ISTpunjabijagran.com

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਪਹਿਲਾਂ ਬਜ਼ੁਰਗਾਂ ਵਿੱਚ ਹੀ ਹੁੰਦੀ ਸੀ ਪਰ ਹੁਣ ਮਾੜੇ ਲਾਈਫਸਟਾਈਲ ਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਨੌਜਵਾਨਾਂ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।

ਲਸਣ

ਰਸੋਈ 'ਚ ਮੌਜੂਦ ਲਸਣ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਬੀਪੀ ਨੂੰ ਕੰਟਰੋਲ ਕਰਨ ਲਈ ਜਾਣਿਆ ਜਾਂਦਾ ਹੈ।

ਦਾਲਚੀਨੀ

ਹਾਈ ਬੀਪੀ ਦੀ ਸਮੱਸਿਆ ਨੂੰ ਵੀ ਦਾਲਚੀਨੀ ਦੇ ਸੇਵਨ ਨਾਲ ਠੀਕ ਕੀਤਾ ਜਾ ਸਕਦਾ ਹੈ। ਦਰਅਸਲ ਦਾਲਚੀਨੀ 'ਚ ਪੋਟਾਸ਼ੀਅਮ ਹੁੰਦਾ ਹੈ ਅਤੇ ਪੋਟਾਸ਼ੀਅਮ ਬਲੱਡ ਪ੍ਰੈਸ਼ਰ 'ਤੇ ਸੋਡੀਅਮ ਦੇ ਪ੍ਰਭਾਵ ਨੂੰ ਰੋਕਦਾ ਹੈ

ਕਾਲੀ ਮਿਰਚ

ਕਾਲੀ ਮਿਰਚ ਦੀ ਵਰਤੋਂ ਨਾਲ ਵੀ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਸਲ 'ਚ ਕਾਲੀ ਮਿਰਚ 'ਚ ਪਾਈਪਰੀਨ ਹੁੰਦਾ ਹੈ ਜੋ ਧਮਨੀਆਂ ਨੂੰ ਆਰਾਮ ਦਿੰਦਾ ਹੈ।

ਧਨੀਆ

ਧਨੀਆ ਬਲੱਡ ਪ੍ਰੈਸ਼ਰ ਦੇ ਵਧੇ ਹੋਏ ਪੱਧਰ ਨੂੰ ਵੀ ਘਟਾ ਸਕਦਾ ਹੈ। ਧਨੀਆ ਇੱਕ ਡਾਇਯੂਰੇਟਿਕ ਹੈ ਜੋ ਪਿਸ਼ਾਬ ਦੀ ਬਾਰੰਬਾਰਤਾ ਨੂੰ ਵਧਾਉਂਦਾ ਹੈ। ਇਸ ਦੇ ਜ਼ਰੀਏ ਸਰੀਰ 'ਚੋਂ ਜ਼ਿਆਦਾ ਸੋਡੀਅਮ ਨੂੰ ਬਾਹਰ ਕੱਢਿਆ ਜਾ ਸਕਦਾ ਹੈ।

ਬੱਚਿਆਂ ਨੂੰ ਰੱਖਣਾ ਹੈ ਸਿਹਤਮੰਦ ਤਾਂ ਇਨ੍ਹਾਂ ਭੋਜਨਾਂ ਤੋਂ ਬਣਾਓ ਦੂਰੀ