ਖਾਣਾ ਖਾਣ ਤੋਂ ਬਾਅਦ ਚਬਾਓ ਇਲਾਇਚੀ, ਸਿਹਤ ਨੂੰ ਹੋਵੇਗਾ ਬਹੁਤ ਲਾਭ


By Neha diwan2024-04-05, 16:36 ISTpunjabijagran.com

ਇਲਾਇਚੀ

ਇਲਾਇਚੀ ਸਾਡੀ ਰਸੋਈ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮਸਾਲਾ ਹੈ। ਇਸ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ।

ਹਰੀ ਇਲਾਇਚੀ

ਭੋਜਨ ਤੋਂ ਬਾਅਦ ਇਲਾਇਚੀ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਖਾਸ ਤੌਰ 'ਤੇ ਜੋ ਲੋਕ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਖਾਣੇ ਤੋਂ ਬਾਅਦ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ।

ਪਾਚਨ ਤੰਤਰ ਹੋਵੇਗਾ ਮਜ਼ਬੂਤ

ਇਸ ਵਿਚ ਫਾਈਬਰ ਹੁੰਦਾ ਹੈ ਜੋ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ 'ਚ ਕੁਝ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਪਾਚਨ ਨਾਲ ਜੁੜੀ ਕਿਸੇ ਵੀ ਸਮੱਸਿਆ ਤੋਂ ਰਾਹਤ ਦਿੰਦੇ ਹਨ।

ਸਾਹ ਦੀ ਬਦਬੂ

ਖਾਣਾ ਖਾਣ ਤੋਂ ਬਾਅਦ ਇਲਾਇਚੀ ਚਬਾਉਣ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ। ਇਲਾਇਚੀ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਮੂੰਹ 'ਚ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ।

ਬੀਪੀ ਵਧਣ ਦੀ ਸਮੱਸਿਆ

ਖਾਣੇ ਵਿਚ ਕੁਝ ਅਜਿਹਾ ਖਾਂਦੇ ਹਾਂ ਜਿਸ ਨਾਲ ਬੀਪੀ ਵਧਣ ਲੱਗਦਾ ਹੈ। NCBI ਮੁਤਾਬਕ ਇਸ ਵਿਚ ਮੌਜੂਦ ਐਂਟੀਆਕਸੀਡੈਂਟ ਗੁਣ ਬੀਪੀ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ।

ਪਾਚਨ ਸਮੱਸਿਆ

ਜੇਕਰ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਪੇਟ ਵਿਚ ਗਰਮੀ ਵਧ ਜਾਂਦੀ ਹੈ ਤਾਂ ਇਲਾਇਚੀ ਦਾ ਸੇਵਨ ਕਰਨਾ ਲਾਭਦਾਇਕ ਹੋ ਸਕਦਾ ਹੈ, ਇਸ ਦਾ ਠੰਢਾ ਪ੍ਰਭਾਵ ਹੁੰਦਾ ਹੈ, ਜੋ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ।

ਕਿਸ ਤਰੀਕੇ ਨਾਲ ਚਨੇ ਖਾਣ ਨਾਲ ਹੁੰਦੈ ਜ਼ਿਆਦਾ ਫਾਇਦੇਮੰਦ