ਸਰਦੀਆਂ 'ਚ ਪੀਓ ਸੌਂਫ ਦਾ ਕਾੜ੍ਹਾ, ਮਿਲਦੇ ਹਨ ਕਈ ਫਾਇਦੇ
By Neha diwan
2024-01-29, 15:13 IST
punjabijagran.com
ਸਰਦੀ ਦਾ ਮੌਸਮ
ਸਰਦੀ ਦਾ ਮੌਸਮ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਕਾੜ੍ਹੇ ਦਾ ਸੇਵਨ ਕਰਦੇ ਹਨ, ਅਜਿਹੇ 'ਚ ਜੇਕਰ ਤੁਸੀਂ ਸੌਂਫ ਦੇ ਕਾੜ੍ਹੇ ਦਾ ਸੇਵਨ ਕਰਦੇ ਹੋ ਤਾਂ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਸੌਂਫ ਦੇ ਕਾੜ੍ਹੇ ਦਾ ਸੇਵਨ
ਸਰਦੀਆਂ ਵਿੱਚ ਸੌਂਫ ਦੇ ਕਾੜ੍ਹੇ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ, ਇਸ ਦੇ ਸੇਵਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਵਿੱਚ ਵੀ ਮਦਦ ਮਿਲਦੀ ਹੈ।
ਪੌਸ਼ਟਿਕ ਤੱਤ
ਕਿਉਂਕਿ ਸੌਂਫ ਵਿੱਚ ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਕੇ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ, ਸੇਲੇਨਿਅਮ, ਆਇਰਨ, ਫਾਈਬਰ ਹੁੰਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
ਭਾਰ ਘਟੇਗਾ
ਸਰਦੀਆਂ ਦੇ ਮੌਸਮ 'ਚ ਜ਼ਿਆਦਾਤਰ ਲੋਕ ਭਾਰ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਜੇ ਸੌਂਫ ਦੇ ਕਾੜ੍ਹੇ ਦਾ ਸੇਵਨ ਕਰਦੇ ਹੋ ਤਾਂ ਇਸ ਵਿਚ ਪਾਇਆ ਜਾਣ ਵਾਲਾ ਫਾਈਬਰ ਭਾਰ ਘਟਾਉਣ ਵਿਚ ਕਾਰਗਰ ਮੰਨਿਆ ਜਾਂਦਾ ਹੈ।
ਇਮਿਊਨਿਟੀ ਵਧੇਗੀ
ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੌਂਫ ਦੇ ਕਾੜ੍ਹੇ ਦਾ ਸੇਵਨ ਕਰਨਾ ਚਾਹੀਦੈ।
ਸਾਹ ਦੀ ਸਮੱਸਿਆ
ਸਾਹ ਦੀਆਂ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ, ਤੁਸੀਂ ਸੌਂਫ ਦੇ ਕਾੜ੍ਹੇ ਦਾ ਸੇਵਨ ਕਰਦੇ ਹੋ ਤਾਂ ਇਸ 'ਚ ਪਾਏ ਜਾਣ ਵਾਲੇ ਗੁਣ ਸਾਹ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਪਾਚਨ ਵਿੱਚ ਸੁਧਾਰ
ਜੇਕਰ ਤੁਸੀਂ ਸੌਂਫ ਦਾ ਸੇਵਨ ਕਰਦੇ ਹੋ ਤਾਂ ਇਸ 'ਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਚਮੜੀ ਲਈ ਫਾਇਦੇਮੰਦ
ਸੌਂਫ ਦੇ ਕਾੜ੍ਹੇ ਦਾ ਸੇਵਨ ਕਰਦੇ ਹੋ ਤਾਂ ਇਹ ਚਮੜੀ ਨੂੰ ਬਹੁਤ ਲਾਭ ਪਹੁੰਚਾਉਂਦਾ ਹੈ। ਕਿਉਂਕਿ ਇਸ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਚਮੜੀ ਨੂੰ ਸਿਹਤਮੰਦ ਰੱਖਣ ਅਤੇ ਇਸ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।
ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਝੜਦੇ ਹਨ ਵਾਲ
Read More