ਇਨ੍ਹਾਂ ਵਿਟਾਮਿਨਾਂ ਦੀ ਕਮੀ ਨਾਲ ਝੜਦੇ ਹਨ ਵਾਲ
By Neha diwan
2024-01-28, 16:08 IST
punjabijagran.com
ਵਾਲ
ਲੰਬੇ, ਸੰਘਣੇ ਤੇ ਸੁੰਦਰ ਵਾਲ ਸਾਡੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਵਧਦੇ ਪ੍ਰਦੂਸ਼ਣ ਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ, ਲਗਪਗ ਜ਼ਿਆਦਾਤਰ ਲੋਕ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਫੋਲਿਕ ਐਸਿਡ
ਫੋਲਿਕ ਐਸਿਡ ਨੂੰ ਵਿਟਾਮਿਨ ਬੀ9 ਵੀ ਕਿਹਾ ਜਾਂਦਾ ਹੈ। ਇਹ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਦਾ ਹੈ। ਮੱਛੀ, ਐਵੋਕਾਡੋ, ਪਾਲਕ, ਅੰਡੇ ਅਤੇ ਰੈੱਡ ਮੀਟ ਵਰਗੀਆਂ ਚੀਜ਼ਾਂ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।
ਫੇਰੀਟਿਨ
ਫੇਰੀਟਿਨ ਇੱਕ ਕਿਸਮ ਦਾ ਪ੍ਰੋਟੀਨ ਹੈ, ਜੋ ਸਰੀਰ ਵਿੱਚ ਆਇਰਨ ਨੂੰ ਸਟੋਰ ਕਰਨ ਵਿੱਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਲਾਲ ਰਕਤਾਣੂਆਂ ਅਤੇ ਆਕਸੀਜਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਜ਼ਿੰਕ
ਸਰੀਰ ਵਿੱਚ ਜ਼ਿੰਕ ਦੀ ਕਮੀ ਨਾਲ ਵਾਲ ਝੜਨ ਦੀ ਸਮੱਸਿਆ ਵੀ ਹੋ ਸਕਦੀ ਹੈ। ਤੁਹਾਨੂੰ ਆਪਣੀ ਖੁਰਾਕ ਵਿੱਚ ਫਲੀਆਂ, ਦਾਲਾਂ, ਮੂੰਗਫਲੀ, ਕਾਜੂ ਅਤੇ ਬਦਾਮ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਵਿਟਾਮਿਨ ਡੀ
ਦੰਦਾਂ ਤੇ ਹੱਡੀਆਂ ਲਈ ਫਾਇਦੇਮੰਦ ਹੋਣ ਤੋਂ ਇਲਾਵਾ, ਵਿਟਾਮਿਨ ਡੀ ਵਾਲਾਂ ਦੇ ਵਿਕਾਸ ਤੇ ਮਜ਼ਬੂਤੀ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਡੀ ਦਾ ਸੇਵਨ ਕਰੋ।
ਵਿਟਾਮਿਨ ਬੀ 12
ਵਿਟਾਮਿਨ ਬੀ12 ਵਾਲਾਂ ਦੇ ਵਾਧੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਿਟਾਮਿਨ ਬੀ12 ਆਂਡੇ, ਮੱਖਣ, ਦੁੱਧ, ਲੱਸੀ ਅਤੇ ਪਨੀਰ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਜ਼ਿਆਦਾ ਸੰਤਰੇ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ, ਜਾਣੋ
Read More