ਅਕਸਰ ਲੋਕ ਧਨੀਆਂ ਦੇ ਬੀਜਾਂ ਦਾ ਪਾਣੀ ਪੀਂਦੇ ਹਨ। ਧਨੀਆਂ ਦੇ ਬੀਜਾਂ ਦਾ ਪਾਣੀ ਪੀਣ ਨਾਲ ਸਰੀਰ 'ਚ ਕਈ ਬਦਲਾਅ ਆਉਂਦੇ ਹਨ।
ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ, ਮਿਨਰਲ, ਪੋਟਾਸ਼ੀਅਮ, ਫਾਈਬਰ ਤੇ ਕਈਂ ਐਂਟੀਆਕਸੀਡੈਂਟਸ ਗੁਣ ਹੁੰਦੇ ਹਨ। ਜੋ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ।
ਕਈ ਸਮੱਸਿਆਵਾਂ ਇਸ ਤਰ੍ਹਾਂ ਦੀਆ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਧਨੀਆਂ ਦੇ ਬੀਜਾਂ ਦਾ ਪਾਣੀ ਪੀਣਾ ਬਹੁਤ ਫਾਇਦੇਮੰਦ ਹੈ। ਧਨੀਆਂ ਦਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਇਸ 'ਚ ਐਕਟਿਵ ਇੰਜਾਇਮ ਹੁੰਦੇ ਹਨ ਜੋ ਪਾਚਨ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ ਸਵੇਰੇ 1 ਗਲਾਸ ਧਨੀਆਂ ਦੇ ਬੀਜਾਂ ਦਾ ਪਾਣੀ ਪੀਣ ਨਾਲ ਗੈਸ, ਐਸੀਡਿਟੀ ਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਧਨੀਆਂ ਦੇ ਬੀਜਾਂ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਧਨੀਆਂ ਦੇ ਬੀਜਾਂ ਦਾ ਪਾਣੀ ਪੀਣ ਨਾਲ ਵਜ਼ਨ ਤੇਜ਼ੀ ਨਾਲ ਕੰਟਰੋਲ ਹੋਣ ਲਗਦਾ ਹੈ ਤੇ ਭੋਜਨ ਪਚਣ ਲਗਦਾ ਹੈ।
ਧਨੀਆਂ ਦੇ ਬੀਜਾਂ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਜੋ ਸਰੀਰ 'ਚ ਵਿਟਾਮਿਨ ਸੀ, ਬੀਟਾ ਕੈਰੋਟਿਨ, ਫ੍ਰੀ ਰੈਡੀਕਲਸ ਤੋਂ ਬਚਾਉਣ ਮਦਦ ਕਰਦੇ ਹਨ। ਇਸ ਨਾਲ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਧਨੀਆਂ 'ਚ ਪੋਟਾਸ਼ੀਅਮ ਤੇ ਫਾਈਬਰ ਹੁੰਦਾ ਹੈ । ਜੋ ਦਿਲ ਨੂੰ ਹੈਲਦੀ ਰੱਖਣ 'ਚ ਮਦਦ ਕਰਦਾ ਹੈ। ਧਨੀਆਂ ਦੇ ਬੀਜਾਂ ਦਾ ਪਾਣੀ ਪੀਣ ਨਾਲ ਹਾਰਟ ਅਟੈਕ ਤੇ ਸਟ੍ਰੋਕ ਦਾ ਖ਼ਤਰਾ ਘੱਟ ਹੋਣ ਲਗਦਾ ਹੈ।
ਧਨੀਆਂ ਦੇ ਬੀਜਾਂ ਦਾ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਕਿਡਨੀ ਠੀਕ ਢੰਗ ਨਾਲ ਕੰਮ ਕਰਦੀ ਹੈ। ਇਸ ਤੋਂ ਇਲਾਵਾ ਥਾਇਰਾਇਡ ਘੱਟ ਕਰਨ 'ਚ ਮਦਦਗਾਰ ਹਨ।