ਜਾਣੋ ਹਰੇ ਬਦਾਮ ਖਾਣ ਨਾਲ ਕੀ ਮਿਲਦੇ ਹਨ ਫਾਇਦੇ


By Neha diwan09, Sep 2024 10:55 AMpunjabijagran.com

ਹਰੇ ਬਦਾਮ

ਹਰੇ ਬਦਾਮ ਵਿਟਾਮਿਨ E, ਓਮੇਗਾ 3 ਫੈਟੀ ਐਸਿਡ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਜੋ ਤੁਹਾਨੂੰ ਲੰਬੇ ਸਮੇਂ ਤਕ ਸਿਹਤਮੰਦ ਬਣਾਉਂਦੇ ਹਨ।

ਹਰੇ ਬਦਾਮ ਖਾਣ ਦੇ ਫਾਇਦੇ

ਅੱਜ ਅਸੀਂ ਤੁਹਾਨੂੰ ਹਰੇ ਬਦਾਮ ਖਾਣ ਦੇ ਕੀ ਫਾਇਦੇ ਹਨ ਉਨ੍ਹਾਂ ਬਾਰੇ ਦੱਸਦੇ ਹਾਂ। ਆਓ ਜਾਣਦੇ ਹਾਂ ਇਸ ਬਾਰੇ।

ਸਕਿਨ ਦੀ ਨਮੀ ਬਰਕਰਾਰ

ਹਰੇ ਬਦਾਮ ਖਾਣ ਨਾਲ ਸਕਿਨ ਦੀ ਨਮੀ ਬਰਕਰਾਰ ਰਹਿੰਦੀ ਹੈ ਕਿਉਂਕਿ ਇਸ 'ਚ ਵਿਟਾਮਿਨ E ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।

ਪਾਚਨ ਰਹੇਗਾ ਸਿਹਤਮੰਦ

ਜੇ ਤੁਹਾਨੂੰ ਨਾਲ ਪਾਚਨ ਜੁੜੀ ਪਰੇਸ਼ਾਨੀ ਰਹਿੰਦੀ ਹੈ ਤਾਂ ਤੁਹਾਨੂੰ ਹਰੇ ਬਦਾਮ ਖਾਣੇ ਚਾਹੀਦੇ ਹਨ ਕਿਉਂਕਿ ਇਸ 'ਚ ਫਾਈਬਰ ਹੁੰਦਾ ਹੈ।

ਬੈਡ ਕੋਲੈਸਟ੍ਰੋਲ ਘੱਟਦਾ ਹੈ

ਹਰੇ ਬਦਾਮ ਖਾਣ ਨਾਲ ਸਰੀਰ 'ਚੋ ਬੈਡ ਕੈਲੋਸਟ੍ਰੋਲ ਘੱਟ ਹੋ ਜਾਂਦਾ ਹੈ ਤੇ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ।

ਹੱਡੀਆ ਮਜ਼ਬੂਤ

ਹਰੇ ਬਦਾਮ 'ਚ ਪੋਟਾਸ਼ੀਅਮ ਤੇ ਫਾਸਫੋਰਸ ਹੁੰਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।

ਇਮਿਊਨਟੀ ਮਜ਼ਬੂਤ

ਜੇ ਤੁਹਾਡੀ ਇਮਿਊਨਟੀ ਕਾਫ਼ੀ ਕਮਜ਼ੋਰ ਰਹਿੰਦੀ ਹੈ ਤਾਂ ਤੁਹਾਨੂੰ ਹਰੇ ਬਦਾਮ ਖਾਣੇ ਚਾਹੀਦੇ ਹਨ। ਇਸ ਨਾਲ ਤੁਹਾਡੀ ਇਮਿਊਨਟੀ ਮਜ਼ਬੂਤ ਹੋ ਜਾਵੇਗੀ।

ਗਣੇਸ਼ ਚਤੁਰਥੀ ਤੋਂ ਕਰੋ ਇਹ ਉਪਾਅ, ਰਹੇਗੀ ਭਗਵਾਨ ਗਣੇਸ਼ ਦੀ ਕਿਰਪਾ