ਲੌਂਗ ਇਕ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਅਸੀਂ ਅਕਸਰ ਆਪਣੀ ਰਸੋਈ ਵਿਚ ਕਰਦੇ ਹਾਂ। ਇਸ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ
ਜੇਕਰ ਤੁਸੀਂ ਜ਼ੁਕਾਮ ਜਾਂ ਖੰਘ ਤੋਂ ਪੀੜਤ ਹੋ ਤਾਂ ਲੌਂਗ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਲੌਂਗ ਨੂੰ ਮੂੰਹ 'ਚ ਰੱਖ ਕੇ ਚੂਸਣ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਲੌਂਗ ਗਲੇ ਨੂੰ ਰਾਹਤ ਦਿੰਦਾ ਹੈ ਤੇ ਖੰਘ ਨੂੰ ਘੱਟ ਕਰਦਾ ਹੈ।
ਲੰਬੇ ਸਮੇਂ ਤੋਂ ਦੰਦਾਂ ਦੇ ਦਰਦ ਲਈ ਲੌਂਗ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਤੁਹਾਨੂੰ ਦੰਦ ਦਰਦ ਹੋ ਰਿਹਾ ਹੈ ਤਾਂ ਦੰਦਾਂ ਦੇ ਹੇਠਾਂ ਲੌਂਗ ਰੱਖ ਕੇ ਦਬਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਲੌਂਗ ਦੇ ਤੇਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਪਾਚਨ ਕਿਰਿਆ 'ਚ ਸਮੱਸਿਆ ਹੋਣ 'ਤੇ ਵੀ ਲੌਂਗ ਫਾਇਦੇਮੰਦ ਸਾਬਤ ਹੈ। ਭੋਜਨ ਤੋਂ ਬਾਅਦ ਲੌਂਗ ਚਬਾਉਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਲੌਂਗ ਦਾ ਤੇਲ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ। ਜੇਕਰ ਚਿਹਰੇ 'ਤੇ ਮੁਹਾਸੇ ਹਨ ਤਾਂ ਲੌਂਗ ਦਾ ਤੇਲ ਲਗਾਉਣ ਨਾਲ ਉਹ ਜਲਦੀ ਠੀਕ ਹੋ ਜਾਂਦੇ ਹਨ।
ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ ਅਤੇ ਇਸ 'ਚ ਲੌਂਗ ਬਹੁਤ ਮਦਦਗਾਰ ਹੈ। ਲੌਂਗ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ।