ਮਨਮੋਹਕ ਖੁਸ਼ਬੂ ਨਾਲ ਭਰਪੂਰ ਚੰਦਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੂਜਾ ਵਿਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।
ਖੁਸ਼ਬੂ ਤੋਂ ਇਲਾਵਾ ਇਸ 'ਚ ਕਈ ਆਯੁਰਵੈਦਿਕ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜੋ ਕਿ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ, ਝੁਰੜੀਆਂ ਆਦਿ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਚੰਦਨ ਦਾ ਤੇਲ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਦਸਤ, ਚਿੰਤਾ, ਬੁਖਾਰ, ਥਕਾਵਟ, ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ, ਇਨਸੌਮਨੀਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।
ਚੰਦਨ ਨੂੰ ਠੰਢਾ ਮੰਨਿਆ ਜਾਂਦੈ। ਇਸ ਦਾ ਤੇਲ ਲਗਾਉਣ ਨਾਲ ਠੰਢਕ ਮਿਲਦੀ ਹੈ। ਇਸ ਦਾ ਤੇਲ ਨਾਭੀ 'ਤੇ ਲਗਾਉਣ ਨਾਲ ਪੇਟ ਦੀ ਜਲਣ ਸ਼ਾਂਤ ਹੁੰਦੀ ਹੈ। ਨਾਲ ਹੀ ਪਾਚਨ ਕਿਰਿਆ ਨੂੰ ਵੀ ਠੀਕ ਰੱਖਿਆ ਜਾ ਸਕਦਾ ਹੈ।
ਚੰਦਨ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਦੂਰ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਸੋਜ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ 'ਤੇ ਚੰਦਨ ਦਾ ਤੇਲ ਲਗਾਓ।
ਚੰਦਨ ਦਾ ਤੇਲ ਨਿਯਮਿਤ ਰੂਪ ਨਾਲ ਨਾਭੀ 'ਤੇ ਲਗਾਉਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਨਾਲ ਹੀ ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ
ਜੇ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਨਿਯਮਿਤ ਰੂਪ ਨਾਲ ਚਿਹਰੇ 'ਤੇ ਚੰਦਨ ਦਾ ਪੇਸਟ ਤੇ ਨਾਭੀ 'ਤੇ ਚੰਦਨ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਮੁਹਾਸੇ ਤੋਂ ਜਲਦੀ ਰਾਹਤ ਮਿਲਦੀ ਹੈ।
ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਨਾਭੀ 'ਚ ਚੰਦਨ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਦਿਨ ਭਰ ਦਾ ਤਣਾਅ ਘੱਟ ਹੁੰਦਾ ਹੈ ਅਤੇ ਸਰੀਰ ਆਰਾਮਦਾਇਕ ਹੋ ਜਾਂਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।