ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਲਾਦ, ਜੂਸ ਜਾਂ ਪਰਾਂਠੇ ਵਿਚ ਇਸ ਦੀ ਵਰਤੋਂ ਆਮ ਹੈ ਚੁਕੰਦਰ ਦੀ ਵਰਤੋਂ ਆਮ ਹੈ।
ਚੁਕੰਦਰ (ਪੀਸਿਆ ਹੋਇਆ) 1 ਕੱਪ, ਵੇਸਨ 1 ਕੱਪ ,ਸੂਜੀ 2 ਚਮਚ, ਅਦਰਕ ਤੇ ਹਰੀ ਮਿਰਚ ਬਾਰੀਕ ਕੱਟੀ ਹੋਈ, ਧਨੀਆ ਪੱਤੇ, ਲੂਣ ਲਾਲ ਮਿਰਚ ਪਾਊਡਰ 1/2 ਚਮਚ, ਜੀਰਾ - 1/2 ਚਮਚ, ਪਾਣੀ ਲੋੜ ਅਨੁਸਾਰ ,ਤੇਲ ਚੀਲੇ ਨੂੰ ਤਲ਼ਣ ਲਈ
ਇੱਕ ਵੱਡੇ ਕਟੋਰੇ ਵਿੱਚ ਵੇਸਨ, ਸੂਜੀ ਤੇ ਪੀਸਿਆ ਚੁਕੰਦਰ ਪਾਓ। ਅਦਰਕ, ਹਰੀ ਮਿਰਚ, ਧਨੀਆ ਪੱਤਾ, ਜੀਰਾ, ਲਾਲ ਮਿਰਚ ਪਾਊਡਰ ਅਤੇ ਨਮਕ ਪਾਓ। ਹੁਣ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰੋ।
ਇੱਕ ਨਾਨ-ਸਟਿਕ ਪੈਨ ਨੂੰ ਮੱਧਮ ਅੱਗ 'ਤੇ ਗਰਮ ਕਰੋ। ਪੈਨ 'ਤੇ ਥੋੜ੍ਹਾ ਜਿਹਾ ਤੇਲ ਲਗਾਓ। ਚੱਮਚ ਦੀ ਮਦਦ ਨਾਲ ਪੈਨ 'ਤੇ ਬੈਟਰ ਨੂੰ ਫੈਲਾਓ ਅਤੇ ਇਸ ਨੂੰ ਪਤਲਾ ਗੋਲ ਆਕਾਰ ਦਿਓ। ਇਸ ਨੂੰ ਘੱਟ ਅੱਗ 'ਤੇ ਕਰਿਸਪੀ ਹੋਣ ਤਕ ਪਕਾਓ।
ਚੁਕੰਦਰ ਦਾ ਚੀਲਾ ਤਿਆਰ ਹੈ। ਇਸ ਨੂੰ ਨਾਰੀਅਲ ਦੀ ਚਟਨੀ, ਟਮਾਟਰ ਦੀ ਚਟਨੀ ਜਾਂ ਦਹੀਂ ਨਾਲ ਗਰਮਾ-ਗਰਮ ਸਰਵ ਕਰੋ।
ਇਹ ਆਇਰਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਭਾਰ ਘਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਇਹ ਇੱਕ ਵਧੀਆ ਆਪਸਨ ਹੈ। ਚੁਕੰਦਰ ਦੀ ਵਰਤੋਂ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਅਤੇ ਊਰਜਾ ਵਧਾਉਣ ਵਿਚ ਮਦਦ ਕਰਦੀ ਹੈ।