ਰੋਜ਼ਾਨਾ 15 ਮਿੰਟ ਕਰੋ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ, ਮਨ ਹੋਵੇਗਾ ਸ਼ਾਂਤ


By Neha diwan20, Nov 2024 11:24 AMpunjabijagran.com

ਜੈਤੂਨ ਦਾ ਤੇਲ

ਜੈਤੂਨ ਦਾ ਤੇਲ ਸਦੀਆਂ ਤੋਂ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਖਾਣੇ ਵਿੱਚ ਇਸਦੀ ਵਰਤੋਂ ਕਰਨ ਤੋਂ ਇਲਾਵਾ ਇਸਦੀ ਵਰਤੋਂ ਚਮੜੀ ਤੇ ਵਾਲਾਂ ਦੀ ਦੇਖਭਾਲ ਲਈ ਵੀ ਕੀਤੀ ਜਾਂਦੀ ਹੈ।

ਸਰੀਰ ਦੀ ਮਾਲਿਸ਼ ਕਰਨਾ

ਜੈਤੂਨ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰਨ ਦੇ ਵੀ ਕਈ ਫਾਇਦੇ ਹਨ। ਜੀ ਹਾਂ, ਜੈਤੂਨ ਦੇ ਤੇਲ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਜੈਤੂਨ ਦਾ ਤੇਲ ਕਿਉਂ ਖਾਸ

ਜੈਤੂਨ ਦਾ ਤੇਲ ਵਿਟਾਮਿਨ ਈ ਤੇ ਕੇ, ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੌਸ਼ਟਿਕ ਤੱਤ ਚਮੜੀ ਨੂੰ ਪੋਸ਼ਣ ਦੇਣ, ਸੋਜ ਨੂੰ ਘਟਾਉਣ ਅਤੇ ਚਮੜੀ ਨੂੰ ਨਰਮ ਕਰਨ ਵਿੱਚ ਮਦਦ ਕਰਦੇ ਹਨ।

ਮਾਲਿਸ਼ ਕਰਨ ਦੇ ਫਾਇਦੇ

ਜੈਤੂਨ ਦਾ ਤੇਲ ਚਮੜੀ ਨੂੰ ਡੂੰਘੀ ਨਮੀ ਪ੍ਰਦਾਨ ਕਰਦਾ ਹੈ, ਚਮੜੀ ਖੁਸ਼ਕ ਤੇ ਬੇਜਾਨ ਨਹੀਂ ਹੁੰਦੀ। ਇਹ ਸਰਦੀਆਂ 'ਚ ਖਾਸ ਤੌਰ 'ਤੇ ਫਾਇਦੇਮੰਦ ਸਾਬਤ ਹੋ ਸਕਦਾ ਹੈ, ਕਿਉਂਕਿ ਇਸ ਮੌਸਮ 'ਚ ਚਮੜੀ ਜ਼ਿਆਦਾ ਖੁਸ਼ਕ ਹੁੰਦੀ ਹੈ।

ਝੁਰੜੀਆਂ ਨੂੰ ਘੱਟ ਕਰਦਾ ਹੈ

ਇਸ 'ਚ ਮੌਜੂਦ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜਦੇ ਹਨ ਜੋ ਚਮੜੀ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ ਅਤੇ ਚਮੜੀ ਜਵਾਨ ਦਿਖਾਈ ਦਿੰਦੀ ਹੈ।

ਸੋਜ ਨੂੰ ਘੱਟ ਕਰਦਾ ਹੈ

ਜੈਤੂਨ ਦੇ ਤੇਲ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਚਮੜੀ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਜੈਤੂਨ ਦੇ ਤੇਲ ਨਾਲ ਨਿਯਮਤ ਮਾਲਿਸ਼ ਕਰਨ ਨਾਲ ਚਮੜੀ ਦਾ ਰੰਗ ਸੁਧਾਰਦਾ ਹੈ ਅਤੇ ਦਾਗ-ਧੱਬੇ ਘੱਟ ਹੁੰਦੇ ਹਨ।

ਵਾਲਾਂ ਲਈ ਫਾਇਦੇਮੰਦ

ਜੈਤੂਨ ਦਾ ਤੇਲ ਵਾਲਾਂ ਨੂੰ ਮਜ਼ਬੂਤ ​​ਕਰਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਇਹ ਵਾਲਾਂ ਨੂੰ ਡੂੰਘਾ ਪੋਸ਼ਣ ਦਿੰਦਾ ਹੈ, ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਖੁਜਲੀ ਅਤੇ ਡੈਂਡਰਫ ਨੂੰ ਘਟਾਉਂਦਾ ਹੈ।

ਜੈਤੂਨ ਦੇ ਤੇਲ ਨਾਲ ਮਾਲਿਸ਼ ਕਿਵੇਂ ਕਰੀਏ?

ਜੈਤੂਨ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰੋ, ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਘੱਟੋ-ਘੱਟ 15 ਮਿੰਟਾਂ ਲਈ ਮਸਾਜ ਕਰੋ। ਹਫਤੇ 'ਚ 2-3 ਵਾਰ ਕਰੋ।

ਗਰਮ ਕੱਪੜਿਆਂ ਤੇ ਕੰਬਲਾਂ ਤੋਂ ਆ ਰਹੀਂ ਹੈ ਸੀਲਨ ਦੀ ਬਦਬੂ ਤਾਂ ਕਰੋ ਇਹ ਕੰਮ