ਸਰਦੀਆਂ 'ਚ ਆਉਂਦੀ ਹੈ ਪਸੀਨੇ ਦੀ ਬਦਬੂ ਤਾਂ ਕਰੋ ਇਹ ਉਪਾਅ


By Neha diwan2024-01-01, 16:41 ISTpunjabijagran.com

ਪਸੀਨਾ

ਪਸੀਨਾ ਆਉਣਾ ਇੱਕ ਆਮ ਪ੍ਰਕਿਰਿਆ ਹੈ ਅਤੇ ਹਰ ਕਿਸੇ ਦੇ ਸਰੀਰ ਨੂੰ ਪਸੀਨਾ ਆਉਂਦਾ ਹੈ। ਇਸ ਤੋਂ ਬਦਬੂ ਵੀ ਆਉਂਦੀ ਹੈ।

ਸਰਦੀਆਂ ਦੇ ਮੌਸਮ

ਹਾਲਾਂਕਿ ਪਸੀਨੇ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ ਦੇ ਮੌਸਮ 'ਚ ਹੁੰਦੀ ਹੈ ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਸਰਦੀਆਂ ਦੇ ਮੌਸਮ 'ਚ ਵੀ ਹੋ ਜਾਂਦੀ ਹੈ।

ਨਿੰਬੂ ਦਾ ਰਸ

ਜੇ ਤੁਹਾਡੇ ਸਰੀਰ 'ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਤੁਸੀਂ ਇਸ ਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੇ ਨਹਾਉਣ ਵਾਲੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਨਹਾਉਣਾ ਚਾਹੀਦਾ ਹੈ।

ਗੁਲਾਬ ਜਲ ਲਗਾਓ

ਗੁਲਾਬ ਜਲ ਵਿੱਚ ਸਿਰਫ਼ ਇੱਕ ਨਹੀਂ ਸਗੋਂ ਕਈ ਗੁਣ ਹੁੰਦੇ ਹਨ। ਜੇਕਰ ਤੁਹਾਡੇ ਅੰਡਰਆਰਮਸ 'ਚੋਂ ਬਦਬੂ ਆਉਂਦੀ ਹੈ ਤਾਂ ਤੁਹਾਨੂੰ ਦਿਨ 'ਚ 3 ਤੋਂ 4 ਵਾਰ ਆਪਣੇ ਅੰਡਰਆਰਮਸ 'ਤੇ ਗੁਲਾਬ ਜਲ ਲਗਾਉਣਾ ਚਾਹੀਦੈ

ਦਾਲਚੀਨੀ ਪਾਊਡਰ

ਤੁਹਾਨੂੰ ਆਪਣੇ ਜੁੱਤੇ ਵਿੱਚ ਦਾਲਚੀਨੀ ਪਾਊਡਰ ਲਗਾਉਣਾ ਚਾਹੀਦਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਮਿਲਾ ਕੇ ਵੀ ਜੁੱਤੀ ਪਾਉਂਦੇ ਹੋ ਤਾਂ ਤੁਹਾਡੇ ਪੈਰਾਂ 'ਚ ਬਦਬੂ ਨਹੀਂ ਆਵੇਗੀ।

ਪੁਦੀਨੇ ਦੇ ਪੱਤੇ

ਤੁਹਾਨੂੰ ਪੁਦੀਨੇ ਦੀਆਂ ਪੱਤੀਆਂ ਨੂੰ ਰੁਮਾਲ ਵਿੱਚ ਬੰਨ੍ਹ ਕੇ ਰੱਖਣਾ ਚਾਹੀਦਾ ਹੈ ਤੇ ਇਸਨੂੰ ਹਮੇਸ਼ਾ ਆਪਣੇ ਹੱਥ ਵਿੱਚ ਫੜਨਾ ਚਾਹੀਦਾ ਹੈ।

ਸਰਦੀਆਂ 'ਚ ਨਹੁੰ ਹੋ ਜਾਣ ਡ੍ਰਾਈ ਤਾਂ ਅਪਣਾਓ ਇਹ ਟਿਪਸ