ਸਰਦੀਆਂ 'ਚ ਨਹੁੰ ਹੋ ਜਾਣ ਡ੍ਰਾਈ ਤਾਂ ਅਪਣਾਓ ਇਹ ਟਿਪਸ


By Neha diwan2024-01-01, 15:29 ISTpunjabijagran.com

ਸਰਦੀਆਂ ਦਾ ਮੌਸਮ

ਸਰਦੀਆਂ ਦੇ ਮੌਸਮ ਵਿੱਚ ਚਮੜੀ ਅਤੇ ਵਾਲਾਂ ਦਾ ਖੁਸ਼ਕ ਹੋਣਾ ਬਹੁਤ ਆਮ ਗੱਲ ਹੈ ਪਰ ਕੀ ਤੁਸੀਂ ਕਦੇ ਆਪਣੇ ਹੱਥਾਂ ਅਤੇ ਪੈਰਾਂ ਦੇ ਨਹੁੰਆਂ ਵੱਲ ਧਿਆਨ ਦਿੱਤਾ ਹੈ? ਸਰਦੀਆਂ ਦੇ ਮੌਸਮ ਵਿੱਚ ਨਹੁੰ ਵੀ ਸੁੱਕੇ ਹੋ ਜਾਂਦੇ ਹਨ।

ਡ੍ਰਾਈ ਨੇਲਜ਼

ਹਾਲਾਂਕਿ ਨਹੁੰ ਡ੍ਰਾਈ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਹ ਸਥਿਤੀ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਨਹੁੰ ਸੁੱਕ ਜਾਂਦੇ ਹਨ ਅਤੇ ਟੁੱਟਣ ਲੱਗ ਜਾਂਦੇ ਹਨ। ਅਜਿਹੀ ਸਥਿਤੀ 'ਚ ਕਈ ਵਾਰ ਨਹੁੰਆਂ 'ਚ ਇਨਫੈਕਸ਼ਨ ਹੋ ਜਾਂਦੀ ਹੈ।

ਕੇਲੇ ਦਾ ਛਿਲਕਾ

ਤੁਸੀਂ ਇਸ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਇਸ ਨੂੰ ਕੁਝ ਦੇਰ ਤੱਕ ਆਪਣੇ ਨਹੁੰਆਂ 'ਤੇ ਰਗੜਨ ਨਾਲ ਤੁਸੀਂ ਲਾਭ ਦੇਖ ਸਕਦੇ ਹੋ।

ਜੈਤੂਨ ਦਾ ਤੇਲ

ਜੈਤੂਨ ਦੇ ਤੇਲ ਨੂੰ ਥੋੜਾ ਜਿਹਾ ਗਰਮ ਕਰੋ ਅਤੇ ਇਸ ਨੂੰ ਆਪਣੀਆਂ ਉਂਗਲਾਂ 'ਤੇ ਲਗਾਓ ਅਤੇ ਕੁਝ ਦੇਰ ਲਈ ਦਸਤਾਨੇ ਪਹਿਨੋ। ਜੇਕਰ ਤੁਸੀਂ ਹਰ ਰੋਜ਼ ਅਜਿਹਾ ਕਰਦੇ ਹੋ ਤਾਂ ਤੁਹਾਡੇ ਨਹੁੰਆਂ ਦੀ ਖੁਸ਼ਕੀ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।

ਨਾਰੀਅਲ ਦਾ ਤੇਲ

ਨਾਰੀਅਲ ਤੇਲ ਹਰ ਸਮੱਸਿਆ ਦੀ ਦਵਾਈ ਹੈ। ਖਾਸ ਤੌਰ 'ਤੇ ਜੇਕਰ ਤੁਹਾਨੂੰ ਸਰੀਰ ਦੇ ਕਿਸੇ ਹਿੱਸੇ 'ਚ ਖੁਸ਼ਕ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਨਾਰੀਅਲ ਤੇਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਪੈਟਰੋਲੀਅਮ ਜੈਲੀ

ਪੈਟਰੋਲੀਅਮ ਜੈਲੀ 'ਚ ਰੋਜ਼ਮੇਰੀ ਅਸੈਂਸ਼ੀਅਲ ਆਇਲ ਦੀ 1 ਬੂੰਦ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਹੱਥਾਂ ਅਤੇ ਪੈਰਾਂ ਦੇ ਨਹੁੰਆਂ 'ਤੇ ਲਗਾਓ।

ਦੁੱਧ

ਦੁੱਧ ਨੂੰ ਗਰਮ ਕਰੋ ਅਤੇ ਇਸ ਵਿਚ ਆਪਣੇ ਨਹੁੰਆਂ ਨੂੰ ਘੱਟੋ-ਘੱਟ 5 ਮਿੰਟ ਲਈ ਡੁਬੋ ਕੇ ਰੱਖੋ ਅਤੇ ਇਸ ਤੋਂ ਬਾਅਦ ਪਾਣੀ ਨਾਲ ਧੋ ਲਓ ਅਤੇ ਦੇਸੀ ਘਿਓ ਨੂੰ ਆਪਣੇ ਹੱਥਾਂ 'ਤੇ ਲਗਾਓ।

ਨੇਲ ਐਕਸਟੈਂਸ਼ਨ ਕਰਵਾਉਣ ਤੋਂ ਬਾਅਦ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ