ਸਰਦੀਆਂ ਦਾ ਮੌਸਮ ਕਹਿਣ ਨੂੰ ਤਾਂ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਗੁਲਾਬੀ ਠੰਡ ਆਪਣੇ ਨਾਲ ਕਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ।
ਠੰਡੀਆਂ ਹਵਾਵਾਂ ਅਤੇ ਧੁੰਦ ਨਾਲ ਚਮੜੀ ਬਹੁਤ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਖੁਸ਼ਕ ਹੋ ਜਾਂਦੀ ਹੈ ਅਤੇ ਫਟਣ ਲੱਗ ਜਾਂਦੀ ਹੈ।
ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਪਰ ਕਈ ਵਾਰ ਸਰਦੀਆਂ ਦੇ ਮੌਸਮ 'ਚ ਚਮੜੀ 'ਤੇ ਧੱਫੜ ਵੀ ਦਿਖਾਈ ਦਿੰਦੇ ਹਨ। ਇਹ ਧੱਫੜ ਬਹੁਤ ਦਰਦਨਾਕ ਹੁੰਦੇ ਹਨ ਅਤੇ ਬਹੁਤ ਭੈੜੇ ਦਿਖਾਈ ਦਿੰਦੇ ਹਨ।
ਕਿਸੇ ਵੀ ਤਰ੍ਹਾਂ ਦੀ ਖਾਰਸ਼ ਹੈ ਤੇ ਇਸ ਕਾਰਨ ਸੋਜ ਆ ਜਾਂਦੀ ਹੈ,ਅਚਾਨਕ ਬੈਕਟੀਰੀਅਲ ਇਨਫੈਕਸ਼ਨ ਹੋ ਜਾਵੇ ਜਾਂ ਲਾਲ ਧੱਬੇ ਦਿਖਾਈ ਦੇਣ,ਚਿਹਰੇ 'ਤੇ ਲਾਲ ਧੱਬੇ ਦਿਖਾਈ ਦੇਣ ਤੇ ਖੁਜਲੀ ਸ਼ੁਰੂ ਹੋ ਜਾਵੇ।
ਆਪਣੀ ਚਮੜੀ ਦੀ ਕਿਸਮ ਦੇ ਹਿਸਾਬ ਨਾਲ ਮਾਇਸਚਰਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡੀ ਚਮੜੀ ਬਹੁਤ ਖੁਸ਼ਕ ਹੈ ਤਾਂ ਤੁਸੀਂ ਦੇਸੀ ਘਿਓ, ਨਾਰੀਅਲ ਤੇਲ ਅਤੇ ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ।
ਸਰਦੀਆਂ ਦੇ ਮੌਸਮ 'ਚ ਵੀ ਪਾਣੀ ਘੱਟ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਤੁਸੀਂ ਆਪਣੀ ਡਾਈਟ ਵਿੱਚ ਜੂਸ ਅਤੇ ਪਾਣੀ ਆਧਾਰਿਤ ਭੋਜਨ ਪਦਾਰਥਾਂ ਨੂੰ ਸ਼ਾਮਲ ਕਰਕੇ ਪਾਣੀ ਦੀ ਜ਼ਰੂਰਤ ਨੂੰ ਵੀ ਪੂਰਾ ਕਰ ਸਕਦੇ ਹੋ।
ਇਸ ਮੌਸਮ 'ਚ ਤੁਸੀਂ ਕੁਦਰਤੀ ਤੇਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਨਾਰੀਅਲ, ਬਦਾਮ, ਜੈਤੂਨ ਦੇ ਤੇਲ ਦੀ ਵਰਤੋਂ ਸਿੱਧੇ ਚਮੜੀ 'ਤੇ ਕਰ ਸਕਦੇ ਹੋ।
ਇਸ ਤੋਂ ਇਲਾਵਾ ਸਰਦੀਆਂ ਦੀਆਂ ਧੱਫੜਾਂ ਤੋਂ ਬਚਣ ਲਈ ਜਦੋਂ ਵੀ ਘਰ ਤੋਂ ਬਾਹਰ ਜਾਓ ਤਾਂ ਆਪਣੇ ਚਿਹਰੇ ਨੂੰ ਸੂਤੀ ਕੱਪੜੇ ਨਾਲ ਢੱਕੋ।