ਲੰਬੇ ਤੇ ਸੰਘਣੇ ਵਾਲ ਔਰਤਾਂ ਦੀ ਸੁੰਦਰਤਾ ਨੂੰ ਵਧਾ ਦਿੰਦੇ ਹਨ। ਹਰ ਕੋਈ ਚਾਹੁੰਦੈ ਵਾਲ ਲੰਬੇ, ਸੰਘਣੇ, ਕਾਲੇ ਤੇ ਖੂਬਸੂਰਤ ਹੋਣ।
ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਵਾਲਾਂ ਨੂੰ ਧੋਣਾ ਚੰਗਾ ਹੁੰਦਾ ਹੈ ਪਰ ਕੁਝ ਲੋਕ ਹਫ਼ਤੇ ਵਿੱਚ ਸੱਤਾਂ ਦਿਨ ਵਾਲ ਧੋ ਲੈਂਦੇ ਹਨ। ਇਸ ਕਾਰਨ ਸਿਰ ਦੀ ਚਮੜੀ ਤੋਂ ਨਮੀ ਖੋਹ ਲਈ ਜਾਂਦੀ ਹੈ, ਵਾਲ ਸੁੱਕੇ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ।
ਗਲਤ ਹੇਅਰ ਸਟਾਈਲ ਬਣਾਉਣ ਨਾਲ ਵੀ ਵਾਲ ਟੁੱਟਦੇ ਹਨ ਤੇ ਇਸ ਕਾਰਨ ਵਾਲ ਪਤਲੇ ਹੋ ਜਾਂਦੇ ਹਨ। ਜੇਕਰ ਤੁਸੀਂ ਪੋਨੀਟੇਲ ਬਣਾਉਂਦੇ ਹੋ, ਤਾਂ ਇਹ ਵਾਲਾਂ ਦੇ ਰੋਮਾਂ 'ਤੇ ਬਹੁਤ ਜ਼ਿਆਦਾ ਤਣਾਅ ਪਾਉਂਦਾ ਹੈ।
ਲੋੜ ਤੋਂ ਜ਼ਿਆਦਾ ਹੀਟਿੰਗ ਟੂਲਜ਼ ਦੀ ਵਰਤੋਂ ਕਰਨਾ ਵੀ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਕਾਰਨ ਵਾਲਾਂ ਤੋਂ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ। ਖੋਪੜੀ ਵਿੱਚ ਖੁਸ਼ਕੀ ਹੁੰਦੀ ਹੈ।
ਵਾਲਾਂ ਨੂੰ ਨਿਯਮਿਤ ਤੌਰ 'ਤੇ ਕੰਘੀ ਨਾ ਕਰਨ ਨਾਲ ਵੀ ਵਾਲ ਪਤਲੇ ਹੋ ਸਕਦੇ ਹਨ।
ਅਕਸਰ ਨਹਾਉਣ ਤੋਂ ਬਾਅਦ ਲੋਕ ਆਪਣੇ ਵਾਲਾਂ ਨੂੰ ਸੁਕਾਉਣ ਲਈ ਤੌਲੀਏ ਨਾਲ ਲਪੇਟ ਲੈਂਦੇ ਹਨ। ਅਜਿਹਾ ਕਰਨ ਨਾਲ ਵਾਲ ਵੀ ਉਲਝ ਜਾਂਦੇ ਹਨ। ਝਟਕੇ ਕਾਰਨ ਵਾਲਾਂ ਦੇ ਰੋਮ ਕਮਜ਼ੋਰ ਹੋ ਜਾਂਦੇ ਹਨ।