ਘਰ 'ਚ ਹੀ ਬਣਾਉ ਵੇਸਨ ਦੀ ਇਡਲੀ, ਬੱਚਿਆਂ ਨੂੰ ਆਵੇਗੀ ਬਹੁਤ ਪਸੰਦ


By Neha diwan02, Nov 2023 01:48 PMpunjabijagran.com

ਨਾਸ਼ਤਾ

ਨਾਸ਼ਤੇ ਵਿਚ ਸਿਰਫ਼ ਇਡਲੀ, ਪਰਾਠਾ, ਡੋਸਾ ਜਾਂ ਹਲਵਾ ਆਦਿ ਪਕਵਾਨ ਹੀ ਖਾਧੇ ਜਾਂਦੇ ਹਨ। ਬਹੁਤ ਘੱਟ ਬੱਚੇ ਸਿਹਤਮੰਦ ਚੀਜ਼ਾਂ ਖਾਣ ਦੇ ਸ਼ੌਕੀਨ ਹੁੰਦੇ ਹਨ।

ਸਮੱਗਰੀ

ਵੇਸਨ 100 ਗ੍ਰਾਮ, ਸੁਆਦ ਅਨੁਸਾਰ ਲੂਣ, ਮਿੱਠਾ ਸੋਡਾ 1 ਚਮਚ, ਈਨੋ 1 ਚਮਚ, ਲਾਲ ਮਿਰਚ ਪਾਊਡਰ 1 ਚਮਚ, ਸਰ੍ਹੋਂ 1 ਚਮਚ, ਹਰੀ ਮਿਰਚ 4 ਕੱਟੀ ਹੋਈ, ਹੀਂਗ 1 ਚਮਚ, ਪਾਣੀ ਲੋੜ ਅਨੁਸਾਰ

ਸਟੈਪ 1

ਕਟੋਰੀ ਵਿੱਚ ਵੇਸਨ, ਸੋਡਾ ਤੇ ਸਾਰੀ ਸਮੱਗਰੀ ਮਿਲਾਓ ਤੇ ਹੁਣ ਹੌਲੀ-ਹੌਲੀ ਪਾਣੀ ਪਾਓ। ਲਗਾਤਾਰ ਹਿਲਾ ਕੇ ਇਡਲੀ ਬੈਟਰ ਤਿਆਰ ਕਰੋ।

ਸਟੈਪ 2

ਹੁਣ ਬੈਟਰ ਨੂੰ 15 ਮਿੰਟ ਲਈ ਢੱਕ ਕੇ ਰੱਖੋ। ਇਸ ਦੌਰਾਨ ਇਡਲੀ ਦੇ ਮੋਲਡ 'ਚ ਥੋੜ੍ਹਾ ਤੇਲ ਲਗਾ ਕੇ ਇਕ ਪਾਸੇ ਰੱਖੋ। ਇੱਕ ਵੱਡੇ ਭਾਂਡੇ ਵਿੱਚ ਪਾਣੀ ਪਾਓ ਤੇ ਇਸਨੂੰ ਗਰਮ ਕਰਨ ਲਈ ਰੱਖੋ।

ਸਟੈਪ 3

ਹੁਣ ਬੈਟਰ 'ਚ ਈਨੋ ਪਾਓ ਤੇ ਹੌਲੀ-ਹੌਲੀ ਮਿਲਾਓ। ਹੁਣ ਇਸ ਨੂੰ ਇਡਲੀ ਦੇ ਮੋਲਡ 'ਚ ਪਾਓ ਤੇ 15 ਮਿੰਟ ਤਕ ਸਟੀਮ ਕਰੋ।

ਸਟੈਪ 4:

ਇੱਕ ਪੈਨ ਵਿੱਚ ਤੇਲ ਗਰਮ ਕਰੋ। ਫਿਰ ਸਰ੍ਹੋਂ ਅਤੇ ਹਰੀ ਮਿਰਚ ਪਾ ਕੇ ਤੜਕ ਲਓ, ਤੇ ਇਸ ਤੜਕੇ ਨੂੰ ਇਡਲੀ 'ਤੇ ਪਾਓ ਤੇ ਸਾਂਬਰ, ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।

ਲੰਬੇ ਹੱਥਾਂ ਦੀ ਸੁੰਦਰਤਾ ਨੂੰ ਵਧਾਉਣਗੇ ਇਹ ਆਸਾਨ ਮਹਿੰਦੀ ਡਿਜ਼ਾਈਨ