ਵਾਲਾਂ ਦਾ ਸਫ਼ੈਦ ਹੋਣਾ ਹੁਣ ਇੱਕ ਆਮ ਗੱਲ ਹੋ ਗਈ ਹੈ, ਜਿਸ ਕਾਰਨ ਅਸੀਂ ਆਪਣੇ ਵਾਲਾਂ 'ਤੇ ਕਈ ਤਰੀਕੇ ਵਰਤਦੇ ਹਾਂ।
ਵਾਲਾਂ ਨੂੰ ਕਲਰ ਕਰਨ ਲਈ ਕਈ ਆਪਸ਼ਨ ਹਨ, ਪਰ ਹੇਅਰ ਕਲਰ ਤੁਹਾਨੂੰ ਸਫੈਦ ਵਾਲਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ ਪਰ ਇਸ 'ਚ ਮੌਜੂਦ ਕੈਮੀਕਲਸ ਕਾਰਨ ਇਸ ਦਾ ਵਾਲਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਮਹਿੰਦੀ ਪਾਊਡਰ - 1 ਕੱਪ, ਦਹੀ- ਅੱਧਾ ਕੱਪ, ਪਾਣੀ - 1 ਕੱਪ, ਕੌਫੀ - 2 ਚੱਮਚ
ਕਟੋਰੀ 'ਚ ਮਹਿੰਦੀ ਪਾਊਡਰ, ਦਹੀਂ, ਪਾਣੀ ਤੇ ਕੌਫੀ ਪਾ ਕੇ ਚੰਗੀ ਤਰ੍ਹਾਂ ਮਿਲਾਓ। 5 ਮਿੰਟ ਬਾਅਦ ਮਾਸਕ ਤਿਆਰ ਹੈ। ਸੁੱਕੇ ਵਾਲਾਂ 'ਤੇ ਸਿੱਧਾ ਲਗਾਓ ਤੇ 2 ਘੰਟਿਆਂ ਲਈ ਛੱਡ ਦਿਓ। ਫਿਰ ਵਾਲਾਂ ਨੂੰ ਸਾਧਾਰਨ ਪਾਣੀ ਨਾਲ ਧੋ ਲਓ।
ਮਾਸਕ ਲਗਾਉਣ ਤੋਂ ਬਾਅਦ ਤੁਹਾਡੇ ਸਫੈਦ ਵਾਲ ਲਾਲ ਹੋ ਗਏ ਹੋਣਗੇ, ਹੁਣ ਵਾਲਾਂ ਨੂੰ ਫਾਈਲ ਲੁੱਕ ਦਿਓ ਤੇ ਸਫੈਦ ਵਾਲਾਂ ਨੂੰ ਕਲਰ ਕਰਨ ਲਈ ਇਸ ਦੀ ਵਰਤੋਂ ਕਰੋ। ਇੰਡੀਗੋ ਪਾਊਡਰ 1 ਕੱਪ ਤੇ ਪਾਣੀ ਵਰਤ ਤੇ ਕਲਰ ਤਿਆਰ ਕਰੋ।
ਕਟੋਰੀ 'ਚ ਇੰਡੀਗੋ ਪਾਊਡਰ ਲਓ ਅਤੇ ਪਾਣੀ ਪਾ ਕੇ ਹੇਅਰ ਮਾਸਕ ਤਿਆਰ ਕਰੋ। ਬੁਰਸ਼ ਦੀ ਮਦਦ ਨਾਲ ਸੁੱਕੇ ਵਾਲਾਂ 'ਤੇ ਲਗਾਓ। 2 ਘੰਟੇ ਤੱਕ ਇੰਝ ਹੀ ਰਹਿਣ ਦਿਓ ਅਤੇ ਫਿਰ ਪਾਣੀ ਨਾਲ ਵਾਲਾਂ ਨੂੰ ਧੋ ਲਓ।