ਜੇ ਫੰਕਸ਼ਨ 'ਚ ਦਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਇਸ ਤਰ੍ਹਾਂ ਰੱਖੋ ਸਕਿਨ ਦਾ ਧਿਆਨ


By Neha diwan2023-09-12, 11:30 ISTpunjabijagran.com

ਵਿਆਹ

ਵਿਆਹ ਕਰਨਾ ਹਰ ਕੁੜੀ ਦਾ ਸੁਪਨਾ ਹੁੰਦਾ ਹੈ। ਇਸ ਦੇ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਪਹਿਲੇ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।

ਬਿਊਟੀ ਟ੍ਰੀਟਮੈਂਟ

ਵਿਆਹ ਤੋਂ ਪਹਿਲਾਂ ਕਈ ਕੰਮ ਕਰਨੇ ਜ਼ਰੂਰੀ ਹੁੰਦੇ ਹਨ, ਜਿਨ੍ਹਾਂ 'ਚੋਂ ਇਕ ਹੈ ਬਿਊਟੀ ਟ੍ਰੀਟਮੈਂਟ। ਲੜਕੀਆਂ ਇਸ ਨੂੰ 3 ਮਹੀਨੇ ਪਹਿਲਾਂ ਹੀ ਕਰਵਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ ਤਾਂ ਕਿ ਉਸ ਦਿਨ ਉਨ੍ਹਾਂ ਦਾ ਚਿਹਰਾ ਚਮਕਦਾ ਰਹੇ।

ਚਿਹਰੇ ਦੀ ਮਸਾਜ ਕਰੋ

ਤੁਹਾਨੂੰ ਨਿਯਮਤ ਚਿਹਰੇ ਦੀ ਮਾਲਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਚਾਹੋ ਤਾਂ ਘਰ 'ਚ ਮੌਜੂਦ ਨਾਰੀਅਲ ਤੇਲ ਅਤੇ ਐਲੋਵੇਰਾ ਜੈੱਲ ਨਾਲ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਚਿਹਰੇ ਦੀ ਚਮਕ ਜ਼ਿਆਦਾ ਦੇਰ ਤਕ ਬਣੀ ਰਹਿੰਦੀ ਹੈ।

ਚਮੜੀ ਨੂੰ ਹਾਈਡਰੇਟ ਰੱਖੋ

ਇਸ ਦੇ ਲਈ ਤੁਹਾਨੂੰ ਸਮੇਂ-ਸਮੇਂ 'ਤੇ ਚਮੜੀ ਦੀ ਸਫਾਈ ਕਰਨੀ ਪਵੇਗੀ ਅਤੇ ਬਿਊਟੀ ਟ੍ਰੀਟਮੈਂਟ ਲੈ ਕੇ ਚਮੜੀ ਨੂੰ ਹਾਈਡਰੇਟ ਵੀ ਰੱਖਣਾ ਹੋਵੇਗਾ।

ਸਕਿਨ ਟ੍ਰੀਟਮੈਂਟ ਰੁਟੀਨ

ਚਮੜੀ 'ਤੇ ਟੋਨਰ, ਫੇਸ ਮਾਸਕ ਤੇ ਕਰੀਮ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਟਾਈਟ ਰਹੇਗੀ। ਇਸ ਤੋਂ ਇਲਾਵਾ ਖੁੱਲ੍ਹੇ ਪੋਰਸ ਵੀ ਬੰਦ ਹੋ ਜਾਣਗੇ। ਇਸ ਲਈ ਤੁਹਾਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਨੋਟ

ਉੱਪਰ ਦੱਸੇ ਟਿਪਸ ਨੂੰ ਅਪਣਾਉਣ ਤੋਂ ਪਹਿਲਾਂ, ਤੁਹਾਨੂੰ ਚਮੜੀ ਦਾ ਪੈਚ ਟੈਸਟ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਇੱਕ ਵਾਰ ਆਪਣੇ ਚਮੜੀ ਦੇ ਮਾਹਰ ਨਾਲ ਸਲਾਹ ਕਰੋ ਅਤੇ ਫਿਰ ਇਨ੍ਹਾਂ ਦੀ ਵਰਤੋਂ ਕਰੋ।

ਵਿਆਹ ਲਈ ਇਹ ਕਲੀਰੇ ਡਿਜ਼ਾਈਨ ਹਨ ਸਭ ਤੋਂ ਵਧੀਆ