ਵੇਸਨ ਦੀ ਮਦਦ ਨਾਲ ਦੂਰ ਕਰੋ ਮੁਹਾਸੇ ਤੇ ਦਾਗ-ਧੱਬੇ, ਜਾਣੋ ਕਿਵੇਂ


By Neha diwan17, Oct 2023 01:43 PMpunjabijagran.com

ਕੇਅਰ ਰੁਟੀਨ

ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੀ ਚਮੜੀ ਸਾਫ਼ ਅਤੇ ਚਮਕਦਾਰ ਦਿਖੇ। ਇਸਦੇ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਸਕਿਨ ਕੇਅਰ ਰੁਟੀਨ ਦਾ ਪਾਲਣ ਕਰਦੇ ਹਾਂ।

ਵੇਸਨ ਨੂੰ ਚਿਹਰੇ 'ਤੇ ਲਗਾਉਣ ਦੇ ਫਾਇਦੇ

ਵੇਸਨ 'ਚ ਮੌਜੂਦ ਗੁਣ ਚਮੜੀ ਦੀ ਟੈਨਿੰਗ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਵੇਸਨ ਕਿਸੇ ਵੀ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਨੂੰ ਰੋਕਣ 'ਚ ਬਹੁਤ ਮਦਦਗਾਰ ਹੈ।

ਸ਼ਹਿਦ ਲਗਾਉਣ ਦੇ ਫਾਇਦੇ

ਇਹ ਚਿਹਰੇ ਦੇ ਪੋਰਸ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਸ਼ਹਿਦ ਚਿਹਰੇ ਦੀ ਚਮੜੀ ਨੂੰ ਨਰਮ ਰੱਖਣ 'ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਨੂੰ ਨਮੀ ਦੇਣ 'ਚ ਮਦਦ ਕਰਦਾ ਹੈ।

ਖੀਰੇ ਲਗਾਉਣ ਦੇ ਫਾਇਦੇ

ਖੀਰੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ। ਨਾਲ ਹੀ ਇਸ 'ਚ ਮੌਜੂਦ ਮਿਨਰਲਸ ਅਤੇ ਐਂਟੀਆਕਸੀਡੈਂਟ ਤੱਤ ਚਿਹਰੇ 'ਤੇ ਪੋਰਸ ਦੇ ਆਕਾਰ ਨੂੰ ਵਧਣ ਤੋਂ ਰੋਕਣ 'ਚ ਮਦਦ ਕਰਦੇ ਹਨ।

ਦਾਗ-ਧੱਬੇ ਘੱਟ ਕਰਨ ਲਈ ਕੀ ਕਰੀਏ?

1 ਖੀਰੇ ਨੂੰ ਪੀਸ ਲਓ ਤੇ 3 ਚੱਮਚ ਵੇਸਨ ਤੇ 1 ਚਮਚ ਸ਼ਹਿਦ ਮਿਲਾਓ। ਪੇਸਟ ਨੂੰ ਚਿਹਰੇ 'ਤੇ ਲਗਾਓ ਤੇ ਹਲਕੇ ਮਾਲਸ਼ ਕਰੋ। ਕਰੀਬ 10 ਤੋਂ 15 ਮਿੰਟ ਲਈ ਛੱਡ ਦਿਓ। ਪਾਣੀ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰੋ।

ਨੋਟ

ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਵਾਰ ਪੈਚ ਟੈਸਟ ਵੀ ਕਰੋ।

ਤੁਹਾਡੀ ਚਮੜੀ ਨੂੰ ਸਾਾਫ ਕਰ ਸਕਦੈ ਕੱਚਾ ਦੁੱਧ, ਇਨ੍ਹਾਂ ਚੀਜ਼ਾਂ ਦੇ ਨਾਲ ਵਰਤੋ