ਤੁਹਾਡੀ ਚਮੜੀ ਨੂੰ ਸਾਾਫ ਕਰ ਸਕਦੈ ਕੱਚਾ ਦੁੱਧ, ਇਨ੍ਹਾਂ ਚੀਜ਼ਾਂ ਦੇ ਨਾਲ ਵਰਤੋ


By Neha diwan16, Oct 2023 01:58 PMpunjabijagran.com

ਦੁੱਧ

ਹਰ ਕੋਈ ਦੁੱਧ ਦਾ ਸੇਵਨ ਕਰਦਾ ਹੈ। ਪਰ ਇਹ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦਾ ਹੈ।

ਕੱਚਾ ਦੁੱਧ

ਤੁਹਾਨੂੰ ਇਸ ਨੂੰ ਚਿਹਰੇ 'ਤੇ ਕੱਚਾ ਲਗਾਉਣਾ ਹੋਵੇਗਾ। ਇਸ ਨਾਲ ਟੈਨਿੰਗ ਦੂਰ ਹੋ ਜਾਵੇਗੀ। ਨਾਲ ਹੀ ਸਕਿਨ 'ਚ ਗਲੋ ਵੀ ਨਜ਼ਰ ਆਵੇਗੀ। ਤੁਸੀਂ ਚਾਹੋ ਤਾਂ ਇਸ ਨੂੰ ਵੱਖ-ਵੱਖ ਚੀਜ਼ਾਂ ਦੇ ਨਾਲ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ।

ਮੁਲਤਾਨੀ ਮਿੱਟੀ ਤੇ ਕੱਚਾ ਦੁੱਧ

ਜੇ ਦਾਗ-ਧੱਬੇ, ਮੁਹਾਸੇ ਵਰਗੀਆਂ ਸਮੱਸਿਆਵਾਂ ਹਨ ਤਾਂ ਤੁਸੀਂ ਆਪਣੇ ਚਿਹਰੇ 'ਤੇ ਕੱਚੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਤੁਹਾਨੂੰ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਚਿਹਰੇ 'ਤੇ ਲਗਾਉਣਾ ਹੋਵੇਗਾ।

ਮੁਲਤਾਨੀ ਮਿੱਟੀ ਤੇ ਕੱਚਾ ਦੁੱਧ ਪੈਕ

ਇੱਕ ਕਟੋਰੀ ਵਿੱਚ ਮੁਲਤਾਨੀ ਮਿੱਟੀ ਪਾਓ ਤੇ ਕੱਚਾ ਦੁੱਧ ਪਾਓ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ਅਤੇ ਗਰਦਨ 'ਤੇ ਲਗਾਓ। ਫਿਰ 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲੈਣਾ ਹੈ।

ਕੱਚਾ ਦੁੱਧ ਤੇ ਵੇਸਨ

ਤੁਸੀਂ ਕੱਚੇ ਦੁੱਧ ਨੂੰ ਵੇਸਨ ਦੇ ਨਾਲ ਵੀ ਵਰਤ ਸਕਦੇ ਹੋ। ਇਸ ਨਾਲ ਚਿਹਰੇ ਦੀ ਟੈਨਿੰਗ ਦੂਰ ਹੋ ਜਾਵੇਗੀ। ਨਾਲ ਹੀ ਚਮੜੀ ਵੀ ਨਿਖਾਰ ਆਵੇਗੀ।

ਕੱਚਾ ਦੁੱਧ ਤੇ ਵੇਸਨ ਪੈਕ

ਇੱਕ ਕਟੋਰੀ ਵਿੱਚ ਅੱਧਾ ਚੱਮਚ ਵੇਸਨ 'ਚ ਥੋੜ੍ਹਾ ਕੱਚਾ ਦੁੱਧ ਮਿਲਾਓ। ਹੁਣ ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15 ਤੋਂ 20 ਮਿੰਟ ਤੱਕ ਚਿਹਰੇ 'ਤੇ ਲੱਗਾ ਰਹਿਣ ਦਿਓ। ਕੋਸੇ ਪਾਣੀ ਨਾਲ ਚਿਹਰੇ ਨੂੰ ਸਾਫ਼ ਕਰ ਲਓ।

ਕੱਚਾ ਦੁੱਧ ਤੇ ਸ਼ਹਿਦ

ਕਟੋਰੀ ਵਿੱਚ 2-3 ਚੱਮਚ ਕੱਚਾ ਦੁੱਧ ਲਓ। ਇਸ 'ਚ ਇਕ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ। ਫਿਰ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।

ਨੋਟ

ਚਮੜੀ 'ਤੇ ਕਿਸੇ ਵੀ ਚੀਜ਼ ਦੀ ਵਰਤੋਂ ਕਰਨ ਤੋਂ ਪਹਿਲਾਂ, ਮਾਹਰ ਦੀ ਸਲਾਹ ਲਓ।

ਇਨ੍ਹਾਂ ਸ਼ਹਿਰਾਂ 'ਚ ਮਿਲਦੀ ਹੈ ਨਰਾਤਿਆ ਦੀ ਅਲੱਗ ਧੂਮ, ਤੁਸੀਂ ਵੀ ਬਣਾਓ ਘੁੰਮਣ ਦਾ ਪਲਾਨ