ਨਾਸ਼ਤਾ ਹੋਵੇ ਜਾਂ ਸਨੈਕ, ਇੱਕ ਵਧੀਆ ਆਪਸ਼ਨ ਖੱਟਾ ਮਿੱਠਾ ਢੋਕਲਾ


By Neha Diwan2023-03-22, 16:44 ISTpunjabijagran.com

ਖੱਟਾ ਮਿੱਠਾ ਢੋਕਲਾ ਰੈਸਿਪੀ

ਇਸ ਖੱਟਾ ਮਿੱਠਾ ਢੋਕਲਾ ਰੈਸਿਪੀ ਦੇ ਨਾਲ ਕਲਾਸਿਕ ਢੋਕਲੇ ਨੂੰ ਮਿੱਠਾ ਤੇ ਅੱਲਗ ਮੋੜ ਦਿਓ। ਇਹ ਬਹੁਤ ਨਰਮ ਅਤੇ ਸਪੰਜੀ ਹੈ ਅਤੇ ਇਸ ਦੇ ਉੱਪਰ ਇੱਕ ਸੁਆਦੀ ਤੜਕਾ ਦਿੱਤਾ ਜਾਂਦਾ ਹੈ।

ਗੁਜਰਾਤੀ ਪਕਵਾਨ

ਤੁਸੀਂ ਇਸ ਸੁਆਦੀ ਗੁਜਰਾਤੀ ਪਕਵਾਨ ਨੂੰ ਨਾਸ਼ਤੇ ਜਾਂ ਸਨੈਕ ਦੇ ਰੂਪ ਵਿੱਚ ਵੀ ਲੈ ਸਕਦੇ ਹੋ।

ਸਮੱਗਰੀ

1 ਕੱਪ ਵੇਸਣ, 1 ਕੱਪ ਦਹੀਂ, ਚੁੱਟਕੀ ਬੇਕਿੰਗ ਸੋਡਾ, 2 ਚਮਚ ਸੂਜੀ, ਹਲਦੀ ਪਾਊਡਰ, 2 ਚਮਚ ਤੇਲ, ਲੂਣ ਸੁਆਦ ਲਈ, 1/4 ਚਮਚ ਚੀਨੀ ਦਾ ਪਾਣੀ (ਲੋੜ ਅਨੁਸਾਰ)

ਬਣਾਉਣ ਦੀ ਤਰੀਕਾ ਸਟੈਪ 1

ਢੋਕਲਾ ਬੈਟਰ ਬਣਾਉਣ ਲਈ ਇਕ ਕਟੋਰੀ 'ਚ ਵੇਸਣ, ਹਲਦੀ ਪਾਊਡਰ, ਤੇਲ, ਦਹੀਂ, ਚੀਨੀ, ਨਮਕ ਅਤੇ ਪਾਣੀ ਪਾਓ। ਹਰ ਚੀਜ਼ ਨੂੰ ਮਿਲਾ ਕੇ 10-15 ਮਿੰਟ ਲਈ ਇਕ ਪਾਸੇ ਰੱਖ ਦਿਓ।

ਸਟੈਪ 2

ਹੁਣ ਬੈਟਰ 'ਚ ਬੇਕਿੰਗ ਸੋਡਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ, ਬੈਟਰ ਨੂੰ ਸਟੀਮਰ 'ਚ ਰੱਖੋ ਅਤੇ 15-20 ਮਿੰਟ ਤੱਕ ਭਾਫ ਦੀ ਮਦਦ ਨਾਲ ਪਕਾਓ।

ਸਟੈਪ 3

ਹੁਣ ਇਕ ਪੈਨ ਵਿਚ ਤੇਲ ਗਰਮ ਕਰੋ। ਸਰ੍ਹੋਂ, ਕੜੀ ਪੱਤਾ, ਹਰੀ ਮਿਰਚ ਤੇ ਹੀਂਗ, ਚੀਨੀ ਅਤੇ ਪਾਣੀ ਪਾਓ। ਢੱਕਣ ਬੰਦ ਕਰ ਦਿਓ ਅਤੇ ਗੈਸ ਬੰਦ ਕਰ ਦਿਓ।

ਸਟੈਪ 4

ਹੁਣ ਢੋਕਲੇ ਨੂੰ ਇਸ ਤੜਕੇ ਤੇ ਤਾਜ਼ੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰੋ। ਖੱਟਾ ਮੀਠਾ ਢੋਕਲਾ ਤਿਆਰ

ਕੀ ਤੁਹਾਨੂੰ ਵੀ ਲੱਗਦੀ ਹੈ ਵਾਰ-ਵਾਰ ਭੁੱਖ? ਜਾਣੋ ਇਸਦੇ ਕਾਰਨ