ਅੱਜ ਕੱਲ੍ਹ ਈਅਰਫੋਨ ਹਰ ਕਿਸੇ ਦੀ ਜ਼ਰੂਰਤ ਵਿੱਚ ਸ਼ਾਮਲ ਹੋ ਗਿਆ ਹੈ। ਭਾਵੇਂ ਦੇਰ ਰਾਤ ਤੱਕ ਫ਼ੋਨ 'ਤੇ ਕਿਸੇ ਨਾਲ ਗੱਲ ਕਰਨੀ ਹੋਵੇ ਜਾਂ ਮੋਬਾਈਲ 'ਤੇ ਗੀਤ ਜਾਂ ਫ਼ਿਲਮਾਂ ਦੇਖਣੀਆਂ, ਈਅਰਫ਼ੋਨ ਦੀ ਵਰਤੋਂ ਜ਼ਿਆਦਾਤਰ ਲੋਕ ਕਰਦੇ ਹਨ।
ਪਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਕਾਰਨ ਲੋਕ ਘੱਟ ਉਮਰ ਵਿੱਚ ਘੱਟ ਸੁਣਨ ਦੀ ਸ਼ਿਕਾਇਤ ਕਰਨ ਲੱਗ ਪਏ ਹਨ। ਫਿਰ ਵੀ ਲੋਕ ਇਸ ਪਾਸੇ ਧਿਆਨ ਨਹੀਂ ਦਿੰਦੇ।
ਈਅਰਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਨਾ ਸਿਰਫ਼ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ, ਸਗੋਂ ਕੰਨਾਂ ਦੀ ਇਨਫੈਕਸ਼ਨ ਅਤੇ ਕੰਨ ਦੇ ਪਰਦੇ ਨੂੰ ਨੁਕਸਾਨ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ।
ਈਅਰਫੋਨ ਤੋਂ ਨਿਕਲਣ ਵਾਲੀ ਆਵਾਜ਼ ਕੰਨ ਦੇ ਪਰਦੇ ਦੇ ਨੇੜੇ ਟਕਰਾਉਂਦੀ ਹੈ, ਜਿਸ ਕਾਰਨ ਕੰਨ ਦੇ ਪਰਦੇ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ ਤਾਂ ਬੋਲੇਪਣ ਦਾ ਖਤਰਾ ਵੀ ਵਧ ਜਾਂਦਾ ਹੈ।
ਪਿਛਲੇ 10 ਸਾਲਾਂ ਵਿੱਚ, ਪੋਰਟੇਬਲ ਈਅਰਫੋਨ ਤੋਂ ਆਉਣ ਵਾਲੇ ਉੱਚੀ ਸੰਗੀਤ ਦੇ ਕਈ ਬੁਰੇ ਪ੍ਰਭਾਵ ਦੇਖੇ ਗਏ ਹਨ। ਬੱਚਿਆਂ ਨੂੰ ਈਅਰਫੋਨ ਦੀ ਵਰਤੋਂ ਨਾਲ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ।
ਇਸ ਦੇ ਨਾਲ ਹੀ ਲਾਊਡ ਸਪੀਕਰ 'ਚ ਗੀਤ ਸੁਣਨ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਇਸ ਲਈ ਲੰਬੇ ਸਮੇਂ ਤੱਕ ਲਾਊਡ ਸਪੀਕਰਾਂ ਵਿੱਚ ਵੀ ਗਾਣੇ ਨਹੀਂ ਸੁਣਨੇ ਚਾਹੀਦੇ।