ਹਿੰਦੂ ਧਰਮ 'ਚ ਸ਼ਮੀ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਸ਼ਮੀ ਦੀ ਪੂਜਾ ਨਾਲ ਭਗਵਾਨ ਸ਼ਿਵ, ਗਣੇਸ਼ ਅਤੇ ਸ਼ਨੀ ਤਿੰਨੋਂ ਹੀ ਪ੍ਰਸੰਨ ਹੁੰਦੇ ਹਨ।
ਇਸ ਪੌਦੇ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਬਦੌਲਤ ਤੁਸੀਂ ਸਾਹ, ਖਾਂਸੀ, ਦਸਤ, ਬਵਾਸੀਰ ਤੋਂ ਲੈ ਕੇ ਅੱਖਾਂ ਦੀਆਂ ਸਮੱਸਿਆਵਾਂ ਤਕ ਦਾ ਇਲਾਜ ਕਰ ਸਕਦੇ ਹੋ।
ਇਸ ਪੌਦੇ ਨੂੰ ਛੋਕਰ, ਖੇਜਰੀ, ਚਿਕੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਇਸ ਦੇ ਸਿਹਤ ਫਾਇਦਿਆਂ ਬਾਰੇ...
ਸ਼ਮੀ ਦੇ ਪੱਤਿਆਂ 'ਚ ਐਂਟੀਹਾਈਪਰਲਿਪੀਡੈਮਿਕ ਗੁਣ ਹੁੰਦੇ ਹਨ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ। ਇਹ ਖੂਨ 'ਚ ਲਿਪਿਡ ਪੱਧਰ ਨੂੰ ਕੰਟਰੋਲ ਕਰਦੇ ਹਨ ਤੇ ਕੋਲੇਸਟ੍ਰੋਲ ਨੂੰ ਸਹੀ ਰੱਖਦੇ ਹਨ।
ਚਮੜੀ 'ਤੇ ਫੋੜਿਆਂ ਤੋਂ ਛੁਟਕਾਰਾ ਪਾਉਣ ਲਈ ਸ਼ਮੀ ਦੀ ਲੱਕੜ ਨੂੰ ਰਗੜੋ ਅਤੇ ਪ੍ਰਭਾਵਿਤ ਥਾਂ 'ਤੇ ਲਗਾਓ, ਜਲਦੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਦਸਤ ਤੋਂ ਪਰੇਸ਼ਾਨ ਹੋ ਤਾਂ ਸ਼ਮੀ ਦੀਆਂ ਪੱਤੀਆਂ ਨੂੰ ਧੋ ਕੇ ਕਾਲੀ ਮਿਰਚ ਅਤੇ ਸ਼ਹਿਦ ਦੇ ਨਾਲ ਖਾਓ, ਆਰਾਮ ਮਿਲੇਗਾ।
ਸਰੀਰ 'ਚ ਗਰਮੀ ਵਧਣ 'ਤੇ ਸ਼ਮੀ ਦੇ ਪੱਤਿਆਂ ਦਾ ਰਸ ਕੱਢ ਕੇ ਇਸ 'ਚ ਪਾਣੀ, ਜੀਰਾ ਅਤੇ ਚੀਨੀ ਮਿਲਾ ਕੇ ਪੀਓ। ਇਸ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ।