1 ਹਫਤੇ ਤੱਕ ਹਰੀ ਇਲਾਇਚੀ ਚਬਾਉਣ ਨਾਲ ਕੀ ਹੋਵੇਗਾ


By Neha diwan28, Oct 2024 03:41 PMpunjabijagran.com

ਇਲਾਇਚੀ

ਇਲਾਇਚੀ ਰਸੋਈ ਵਿਚ ਮੌਜੂਦ ਇਕ ਮਸਾਲਾ ਹੈ, ਜਿਸ ਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਦੇ ਸੁਆਦ ਅਤੇ ਖੁਸ਼ਬੂ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਇਲਾਇਚੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

ਖੂਨ ਸੰਚਾਰ

ਸਵੇਰੇ ਖਾਲੀ ਪੇਟ ਹਰੀ ਇਲਾਇਚੀ ਨੂੰ ਚਬਾਉਣ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।

ਸਾਹ ਦੀ ਬਦਬੂ

ਜੇਕਰ ਤੁਹਾਡੇ ਸਾਹ 'ਚੋਂ ਬਦਬੂ ਆਉਂਦੀ ਹੈ ਤਾਂ ਸਵੇਰੇ ਖਾਲੀ ਪੇਟ ਹਰੀ ਇਲਾਇਚੀ ਨੂੰ ਚਬਾਉਣਾ ਸ਼ੁਰੂ ਕਰ ਦਿਓ। ਇਲਾਇਚੀ ਦਾ ਸੇਵਨ ਸਾਹ ਦੀ ਬਦਬੂ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ

ਪਾਚਨ 'ਚ ਸੁਧਾਰ

ਹਰੀ ਇਲਾਇਚੀ 'ਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ, ਜੋ ਪੇਟ ਨੂੰ ਸਿਹਤਮੰਦ ਰੱਖਣ ਅਤੇ ਪਾਚਨ ਤੰਤਰ ਨੂੰ ਸੁਧਾਰਨ 'ਚ ਮਦਦਗਾਰ ਹੁੰਦੇ ਹਨ।

ਮੋਟਾਪਾ

ਸਵੇਰੇ ਖਾਲੀ ਪੇਟ ਹਰੀ ਇਲਾਇਚੀ ਦਾ ਸੇਵਨ ਕਰਨ ਨਾਲ ਭਾਰ ਘੱਟ ਹੋ ਸਕਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੇ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ।

ਚਮੜੀ ਲਈ ਫਾਇਦੇਮੰਦ

ਰੋਜ਼ਾਨਾ ਸਵੇਰੇ ਇਲਾਇਚੀ ਚਬਾਉਣ ਨਾਲ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ। ਇਲਾਇਚੀ 'ਚ ਮੌਜੂਦ ਗੁਣ ਚਮੜੀ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ 'ਚ ਮਦਦਗਾਰ ਹੁੰਦੇ ਹਨ।

ਦਿਲ ਦੇ ਕਮਜ਼ੋਰ ਹੋਣ 'ਤੇ ਦਿਖਾਈ ਦਿੰਦੇ ਹਨ ਇਹ ਲੱਛਣ