ਕੀ ਬਨਾਨਾ ਸ਼ੇਕ ਪੀਣ ਨਾਲ ਵੀ ਹੋ ਸਕਦੈ ਸਿਹਤ ਨੂੰ ਨੁਕਸਾਨ, ਜਾਣੋ
By Neha Diwan
2022-11-04, 16:27 IST
punjabijagran.com
ਕੇਲਾ ਤੇ ਦੁੱਧ
ਵੈਸੇ ਕੇਲਾ ਤੇ ਦੁੱਧ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਕੁਝ ਲੋਕਾਂ ਨੂੰ ਇਸ ਨੂੰ ਪੀਣ ਨਾਲ ਪਾਚਨ ਖਰਾਬ ਹੋ ਜਾਂਦਾ ਹੈ ਤਾਂ ਕੁਝ ਨੂੰ ਜ਼ੁਕਾਮ ਅਤੇ ਫਲੂ ਦੀ ਸਮੱਸਿਆ ਹੋ ਜਾਂਦੀ ਹੈ।
ਅਜਿਹਾ ਕਿਉਂ ਹੁੰਦਾ ਹੈ
ਅੱਜ ਅਸੀਂ ਇਸ ਬਾਰੇ ਜਾਣਨ ਜਾ ਰਹੇ ਹਾਂ ਅਤੇ ਜੇ ਤੁਸੀਂ ਲਗਾਤਾਰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਕੇਲੇ ਦੇ ਸ਼ੇਕ ਦਾ ਸੇਵਨ ਬੰਦ ਕਰ ਦਿਓ।
ਮੋਟਾਪਾ
ਕੇਲੇ ਦੇ ਸ਼ੇਕ ਵਿੱਚ ਬਹੁਤ ਜ਼ਿਆਦਾ ਕੈਲੋਰੀ ਹੁੰਦੀ ਹੈ, ਜਿਸ ਨਾਲ ਮੋਟਾਪਾ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਮੋਟਾਪਾ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ ਕੇਲੇ ਦਾ ਸ਼ੇਕ ਪੀਣ ਤੋਂ ਪੂਰੀ ਤਰ੍ਹਾਂ ਬਚੋ।
ਪਾਚਨ
ਕੈਲੋਰੀ ਜ਼ਿਆਦਾ ਹੋਣ ਕਾਰਨ ਕੇਲੇ ਦਾ ਸ਼ੇਕ ਪੀਣ ਨਾਲ ਪੇਟ ਪੂਰੀ ਤਰ੍ਹਾਂ ਭਰ ਜਾਂਦਾ ਹੈ। ਇਸ ਨੂੰ ਪਚਾਉਣ ਲਈ ਪਾਚਨ ਤੰਤਰ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਗੈਸ
ਆਯੁਰਵੇਦ ਕਿਸੇ ਵੀ ਫਲ ਨੂੰ ਦੁੱਧ ਦੇ ਨਾਲ ਖਾਣ ਦੀ ਸਲਾਹ ਨਹੀਂ ਦਿੰਦੈ। ਇਸ ਲਈ ਕੇਲਾ ਵੀ ਇਨ੍ਹਾਂ 'ਚ ਸ਼ਾਮਲ ਹੈ। ਕੇਲੇ ਦੇ ਸ਼ੇਕ ਦੇ ਸੇਵਨ ਨਾਲ ਗੈਸ, ਐਸੀਡਿਟੀ ਤੇ ਬਦਹਜ਼ਮੀ ਵੀ ਹੋ ਸਕਦੀ ਹੈ।
ਕੋਲੈਸਟ੍ਰੋਲ ਵਧਣ ਦਾ ਖਤਰਾ
ਕੇਲੇ ਦੇ ਸ਼ੇਕ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਕੋਲੈਸਟ੍ਰੋਲ ਦਾ ਪੱਧਰ ਉੱਚਾ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਚਰਬੀ ਹੁੰਦੀ ਹੈ। ਹਾਈ ਕੋਲੈਸਟ੍ਰੋਲ ਦਿਲ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ
ਜ਼ੁਕਾਮ ਦਾ ਖਤਰਾ
ਕੇਲੇ ਦਾ ਸ਼ੇਕ ਸਰਦੀ, ਜ਼ੁਕਾਮ, ਖਾਂਸੀ ਅਤੇ ਛਾਤੀ ਵਿਚ ਬਲਗ਼ਮ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ। ਕਿਉਂਕਿ ਕੇਲੇ ਦੀ ਤਸੀਰ ਠੰਢੀ ਹੁੰਦੀ ਹੈ, ਜਿਸ ਕਾਰਨ ਕੁਝ ਲੋਕਾਂ ਨੂੰ ਇਸ ਨੂੰ ਪੀਣ ਨਾਲ ਜ਼ੁਕਾਮ ਹੋ ਜਾਂਦਾ ਹੈ।
ਤਾਜ਼ੇ ਅਦਰਕ ਨਾਲੋਂ ਸੁੱਕਾ ਅਦਰਕ ਹੈ ਜ਼ਿਆਦਾ ਫਾਇਦੇਮੰਦ
Read More