ਜੇਮਸ ਕੈਮਰਨ ਦੀ ਮਾਸਟਰਪੀਸ ਫਿਲਮ 'ਅਵਤਾਰ: ਦਿ ਵੇ ਆਫ ਵਾਟਰ' ਨੂੰ ਦਰਸ਼ਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ। ਇਹ ਫਿਲਮ ਆਉਂਦੇ ਹੀ ਇਸ ਨੇ ਸਿਨੇਮਾਘਰਾਂ 'ਚ ਆਪਣਾ ਡੰਕਾ ਵਜਾਉਣਾ ਸ਼ੁਰੂ ਕਰ ਦਿੱਤਾ।
ਪਹਿਲੇ ਭਾਗ ਦੀ ਤਰ੍ਹਾਂ ਦੂਜੇ ਭਾਗ ਦੀ ਕਹਾਣੀ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਅਤੇ ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਇਹ ਅੰਕੜਾ ਵਧਣ ਦੀ ਸੰਭਾਵਨਾ ਹੈ।
ਜੇਮਸ ਕੈਮਰਨ ਦੀ ਫਿਲਮ ਨੂੰ ਵਿਦੇਸ਼ਾਂ 'ਚ ਹੀ ਨਹੀਂ ਸਗੋਂ ਭਾਰਤ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਵਤਾਰ 2 ਨੂੰ ਰਿਲੀਜ਼ ਹੋਏ ਇੱਕ ਹਫ਼ਤਾ ਬੀਤ ਚੁੱਕਾ ਹੈ।
ਅਵਤਾਰ 2 ਭਾਰਤ ਤੇ ਵਿਦੇਸ਼ਾਂ ਵਿੱਚ 16 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਕਰੀਬ 2000 ਕਰੋੜ ਦੇ ਬਜਟ ਵਿੱਚ ਬਣੀ ਇਸ ਫਿਲਮ ਨੂੰ ਇੰਡਸਟਰੀ ਦੀ ਸਭ ਤੋਂ ਮਹਿੰਗੀ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਬਾਲੀਵੁੱਡ ਮੂਵੀਜ਼ ਰਿਵਿਊ ਅਨੁਸਾਰ ਫਿਲਮ ਨੇ ਦੁਨੀਆ ਭਰ 'ਚ 4116 ਕਰੋੜ ਦਾ ਕਲੈਕਸ਼ਨ ਕੀਤਾ। ਭਾਰਤ 'ਚ ਫਿਲਮ ਦਾ ਕੁੱਲ ਕੁਲੈਕਸ਼ਨ 219 ਕਰੋੜ ਤੇ ਨੈੱਟ ਕਲੈਕਸ਼ਨ 194 ਕਰੋੜ ਤਕ ਪਹੁੰਚਿਆ।
ਅਵਤਾਰ 2 ਦਾ ਬਜਟ 250 ਮਿਲੀਅਨ ਡਾਲਰ (2000 ਕਰੋੜ) ਹੈ। ਇਸ ਲਿਹਾਜ਼ ਨਾਲ ਫਿਲਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਹਿੱਟ ਦੀ ਸ਼੍ਰੇਣੀ 'ਚ ਆਉਣ ਲਈ ਇਸ ਨੂੰ ਹੋਰ ਮਿਹਨਤ ਕਰਨੀ ਪਵੇਗੀ।
'ਅਵਤਾਰ 1' ਤੋਂ ਪਹਿਲਾਂ 'ਟਾਈਟੈਨਿਕ' ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ। ਫਿਰ ਫਿਲਮ ਅਵਤਾਰ ਨੇ ਇਹ ਰਿਕਾਰਡ ਤੋੜ ਦਿੱਤਾ।