ਫਿਲਮਫੇਅਰ ਪੁਰਸਕਾਰ ਪ੍ਰੀਤਮ, ਵਿਸ਼ਾਲ ਮਿਸ਼ਰਾ, ਮਨਨ ਭਾਰਦਵਾਜ, ਸ਼੍ਰੇਅਸ ਪੁਰਾਣਿਕ, ਜਾਨੀ, ਭੁਪਿੰਦਰ ਬੱਬਲ, ਆਸ਼ਿਮ ਕੇਮਸਨ, ਹਰਸ਼ਵਰਧਨ ਰਾਮੇਸ਼ਵਰ ਅਤੇ ਗੁਰਿੰਦਰ ਸੀਗਲ ਨੂੰ 'ਐਨੀਮਲ' ਲਈ ਦਿੱਤਾ ਗਿਆ।
69ਵੇਂ ਫਿਲਮਫੇਅਰ ਐਵਾਰਡ 'ਤੇ ਅਮਿਤਾਭ ਭੱਟਾਚਾਰੀਆ ਨੂੰ '- Zara Hatke Zara Bachke Tere vaaste' ਦੇ 'ਤੇਰੇ ਵਸਤੇ' ਲਈ ਸਰਵੋਤਮ ਗੀਤ ਲਈ ਫਿਲਮਫੇਅਰ ਪੁਰਸਕਾਰ ਮਿਲਿਆ।
ਸ਼੍ਰੇਅਸ ਪੁਰਾਣਿਕ ਨੇ 'ਐਨੀਮਲ' ਤੋਂ 'ਸਤਰੰਗ' ਲਈ ਆਉਣ ਵਾਲੇ ਸੰਗੀਤ ਪ੍ਰਤਿਭਾ ਲਈ ਆਰ ਡੀ ਬਰਮਨ ਪੁਰਸਕਾਰ ਜਿੱਤਿਆ ਹੈ।
ਇਸ਼ਿਤਾ ਮੋਇਤਰਾ ਨੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਲਈ ਬੈਸਟ ਡਾਇਲਾਗ ਦਾ ਫਿਲਮਫੇਅਰ ਐਵਾਰਡ ਜਿੱਤਿਆ।
ਵਿਧੂ ਵਿਨੋਦ ਚੋਪੜਾ ਨੂੰ ਫਿਲਮਫੇਅਰ ਐਵਾਰਡ 2024 ਵਿੱਚ '12ਵੀਂ ਫੇਲ੍ਹ' ਲਈ ਸਰਵੋਤਮ ਸਕ੍ਰੀਨਪਲੇਅ ਲਈ ਫਿਲਮਫੇਅਰ ਐਵਾਰਡ ਦਿੱਤਾ ਗਿਆ।
69ਵੇਂ ਫਿਲਮਫੇਅਰ ਐਵਾਰਡਸ ਵਿੱਚ 'ਓਐਮਜੀ 2' ਲਈ ਅਮਿਤ ਰਾਏ ਤੇ 'ਜ਼ੋਰਮ' ਲਈ ਦੇਵਾਸ਼ੀਸ਼ ਮਖੀਜਾ ਨੂੰ ਸਰਵੋਤਮ ਕਹਾਣੀ ਦਾ ਫਿਲਮਫੇਅਰ ਐਵਾਰਡ ਦਿੱਤਾ ਗਿਆ।
ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਡੇਵਿਡ ਧਵਨ ਨੂੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ਹੈ।
ਵਿੱਕੀ ਕੌਸ਼ਲ ਨੂੰ ਫਿਲਮ ਡੰਕੀ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਐਵਾਰਡ ਮਿਲਿਆ ਹੈ।
ਆਲੀਆ ਭੱਟ ਨੂੰ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਲਈ ਸਰਵੋਤਮ ਅਦਾਕਾਰਾ ਪੁਰਸਕਾਰ ਦਿੱਤਾ ਗਿਆ।
ਰਣਬੀਰ ਕਪੂਰ ਨੂੰ ਫਿਲਮ ਐਨੀਮਲ ਲਈ ਸਰਵੋਤਮ ਅਭਿਨੇਤਾ ਦਾ ਐਵਾਰਡ ਦਿੱਤਾ ਗਿਆ।
ਵਿਕਰਾਂਤ ਮੈਸੀ ਦੀ ਫਿਲਮ 12ਵੀਂ ਫੇਲ੍ਹ ਨੂੰ ਸਰਵੋਤਮ ਫਿਲਮ ਲਈ ਚੁਣਿਆ ਗਿਆ।
ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੂੰ 12ਵੀਂ ਫੇਲ੍ਹ ਲਈ ਸਰਵੋਤਮ ਨਿਰਦੇਸ਼ਕ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅਭਿਨੇਤਾ ਵਿਕਰਾਂਤ ਮੈਸੀ ਨੂੰ ਫਿਲਮਫੇਅਰ ਸਰਵੋਤਮ ਅਦਾਕਾਰ ਪੁਰਸ਼ (ਆਲੋਚਕ) ਪੁਰਸਕਾਰ ਦਿੱਤਾ ਗਿਆ।