ਦੀਵਾਲੀ ਦੌਰਾਨ ਨਾ ਕਰੋ ਵਾਸਤੂ ਸਬੰਧੀ ਇਹ ਗਲਤੀਆਂ, ਹੋ ਸਕਦੇ ਹਨ ਨੁਕਸਾਨ
By Neha diwan
2023-11-07, 15:38 IST
punjabijagran.com
ਦੀਵਾਲੀ ਦਾ ਤਿਉਹਾਰ
ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਘਰ ਨੂੰ ਰੌਸ਼ਨੀਆਂ ਨਾਲ ਸਜਾਉਣ ਦਾ ਰਿਵਾਜ ਹੈ। ਇਸ ਸਾਲ ਦੀਵਾਲੀ 12 ਨਵੰਬਰ ਨੂੰ ਮਨਾਈ ਜਾਵੇਗੀ।
ਦੇਵੀ ਲਕਸ਼ਮੀ ਦੀ ਪੂਜਾ
ਦੇਵੀ ਲਕਸ਼ਮੀ ਦੀ ਪੂਜਾ ਕਰਨ ਨਾਲ ਸਾਲ ਭਰ ਘਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਦੀਵਾਲੀ ਰੰਗੋਲੀ ਬਣਾਉਣਾ ਸ਼ੁਭ
ਦੀਵਾਲੀ ਵਾਲੇ ਦਿਨ ਤੁਹਾਨੂੰ ਘਰ 'ਚ ਰੰਗੋਲੀ ਜ਼ਰੂਰ ਬਣਾਉਣੀ ਚਾਹੀਦੀ ਹੈ। ਘਰ 'ਚ ਦੇਵੀ ਲਕਸ਼ਮੀ ਦਾ ਆਗਮਨ ਹੁੰਦਾ ਹੈ।
ਦੀਵਾਲੀ ਤੇ ਗਣਪਤੀ ਮੂਰਤੀ ਦੀ ਸਥਾਪਨਾ
ਜੇ ਦੀਵਾਲੀ ਪੂਜਾ ਦੇ ਦੌਰਾਨ ਦੇਵੀ ਲਕਸ਼ਮੀ ਤੇ ਗਣਪਤੀ ਦੀਆਂ ਮੂਰਤੀਆਂ ਨੂੰ ਗਲਤ ਦਿਸ਼ਾ ਵਿੱਚ ਰੱਖਦੇ ਹੋ, ਤਾਂ ਇਹ ਵੀ ਤੁਹਾਡੇ ਲਈ ਸ਼ੁਭ ਨਹੀਂ ਹੈ। ਗਣਪਤੀ ਦੇ ਸੱਜੇ ਪਾਸੇ ਦੇਵੀ ਲਕਸ਼ਮੀ ਦੀ ਮੂਰਤੀ ਸਥਾਪਿਤ ਕੀਤੀ ਜਾਵੇ।
ਪੂਜਾ ਦੀ ਚੌਂਕੀ ਦੀ ਸਹੀਂ ਸਥਾਪਨਾ
ਤੁਸੀਂ ਲੋਹੇ ਜਾਂ ਸਟੀਲ ਦੀ ਚੌਕੀ ਦੇ ਬਜਾਏ ਲੱਕੜ ਦੀ ਚੌਕੀ ਦੀ ਵਰਤੋਂ ਕਰੋ। ਅਕਸਰ ਲੋਕ ਦੇਵੀ ਲਕਸ਼ਮੀ ਦੀ ਮੂਰਤੀ ਨੂੰ ਸਟੀਲ ਦੀ ਚੌਂਕੀ 'ਤੇ ਰੱਖਦੇ ਹਨ, ਅਜਿਹਾ ਕਰਨਾ ਗਲਤ ਮੰਨਿਆ ਜਾਂਦੈ।
ਫੁੱਲਾਂ ਦੀ ਵਰਤੋ
ਚੌਂਕੀ 'ਤੇ ਸਿਰਫ ਕੁਝ ਖਾਸ ਰੰਗਾਂ ਦੇ ਕੱਪੜੇ ਹੀ ਫੈਲਾਉਣੇ ਚਾਹੀਦੇ ਹਨ, ਜਿਸ ਵਿੱਚ ਲਾਲ ਅਤੇ ਪੀਲੇ ਰੰਗ ਪ੍ਰਮੁੱਖ ਹਨ। ਚੌਂਕੀ ਦੇ ਉਪਰ ਫੁੱਲਾਂ ਦੀਆਂ ਪੱਤੀਆਂ ਤੇ ਕੁਝ ਅਕਸ਼ਤ ਲਗਾਓ ਤੇ ਇਸ ਦੇ ਉੱਪਰ ਮੂਰਤੀਆਂ ਸਥਾਪਿਤ ਕਰੋ।
ਦੀਵਾਲੀ ਲਈ ਪੂਜਾ ਸਮੱਗਰੀ
ਤੁਹਾਨੂੰ ਕਿਸੇ ਵੀ ਗਲਤ ਪੂਜਾ ਸਮੱਗਰੀ ਦੀ ਵਰਤੋਂ ਨਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਪੂਜਾ ਵੀ ਸਫਲ ਨਹੀਂ ਮੰਨੀ ਜਾਂਦੀ।
ਤੁਰੰਤ ਬਾਅਦ ਮੂਰਤੀਆਂ ਨਾ ਹਟਾਓ
ਪੂਜਾ ਤੋਂ ਤੁਰੰਤ ਬਾਅਦ ਕਦੇ ਵੀ ਚੌਂਕੀ ਨਹੀਂ ਹਟਾਉਣੀ ਚਾਹੀਦੀ। ਪੂਜਾ ਦੇ ਸਮੇਂ ਦੇਵੀ ਲਕਸ਼ਮੀ ਤੁਹਾਡੇ ਘਰ ਆਉਂਦੀ ਹੈ। ਜੇ ਤੁਸੀਂ ਉਸ ਜਗ੍ਹਾ ਨੂੰ ਤੁਰੰਤ ਸਾਫ਼ ਕਰਦੇ ਹੋ, ਤਾਂ ਇਸਦੇ ਮਾੜੇ ਨਤੀਜੇ ਹੋ ਸਕਦੇ ਹਨ।
Dog Crying Signs: ਕੁੱਤੇ ਰਾਤ ਨੂੰ ਕਿਉਂ ਰੋਂਦੇ ਹਨ? ਜਾਣੋ ਕਾਰਨ
Read More