Dog Crying Signs: ਕੁੱਤੇ ਰਾਤ ਨੂੰ ਕਿਉਂ ਰੋਂਦੇ ਹਨ? ਜਾਣੋ ਕਾਰਨ


By Neha diwan05, Nov 2023 04:38 PMpunjabijagran.com

ਕੁੱਤਿਆ ਦਾ ਰੋਣਾ

ਤੁਸੀਂ ਕਈ ਵਾਰ ਕੁੱਤਿਆਂ ਨੂੰ ਰੋਂਦੇ ਦੇਖਿਆ ਹੋਵੇਗਾ। ਪਰ ਇਸ ਦੇ ਪਿੱਛੇ ਦਾ ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ।

ਧਾਰਮਿਕ ਮਾਨਤਾਵਾਂ ਦੇ ਅਨੁਸਾਰ

ਕਿਹਾ ਜਾਂਦਾ ਹੈ ਕਿ ਜੇ ਕੋਈ ਕੁੱਤਾ ਤੁਹਾਡੇ ਘਰ ਦੇ ਬਾਹਰ ਲੰਬੇ ਸਮੇਂ ਤਕ ਭੌਂਕਦਾ ਹੈ ਜਾਂ ਰੋ ਰਿਹਾ ਹੈ, ਤਾਂ ਇਹ ਕਿਸੇ ਅਣਸੁਖਾਵੀਂ ਘਟਨਾ ਦਾ ਸੰਕੇਤ ਦਿੰਦਾ ਹੈ।

ਤਬਾਹੀ ਦਾ ਖਤਰਾ

ਇਹ ਮੰਨਿਆ ਜਾਂਦਾ ਹੈ ਕਿ ਕੁੱਤੇ ਆਉਣ ਵਾਲੇ ਖ਼ਤਰੇ ਜਾਂ ਅਜਿਹੀ ਕੋਈ ਅਣਸੁਖਾਵੀਂ ਘਟਨਾ ਨੂੰ ਪਹਿਲਾਂ ਹੀ ਮਹਿਸੂਸ ਕਰ ਸਕਦੇ ਹਨ। ਇਸੇ ਲਈ ਉਹ ਰੋਣ ਜਾਂ ਭੌਂਕ ਕੇ ਇਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ।

ਕੁੱਤੇ ਦਾ ਭੌਂਕਣਾ ਜਾਂ ਰੋਣਾ

ਜੇ ਤੁਸੀਂ ਆਪਣੇ ਘਰ ਦੇ ਬਾਹਰ ਕਦੇ ਕੁੱਤੇ ਨੂੰ ਰੋਂਦੇ ਜਾਂ ਭੌਂਕਦੇ ਦੇਖਦੇ ਹੋ, ਤਾਂ ਸਾਵਧਾਨ ਰਹੋ। ਕਿਉਂਕਿ ਇਹ ਕਿਸੇ ਬਿਮਾਰੀ ਨੂੰ ਦਰਸਾਉਂਦਾ ਹੈ।

ਨਕਾਰਾਤਮਕ ਸ਼ਕਤੀਆਂ ਨੂੰ ਮਹਿਸੂਸ ਕਰਨਾ

ਤੁਹਾਡੇ ਘਰ ਦੇ ਬਾਹਰ ਜਾਂ ਦਰਵਾਜ਼ੇ ਦੇ ਨੇੜੇ ਦੇਰ ਰਾਤ ਕੋਈ ਕੁੱਤਾ ਰੋਂਦਾ ਹੈ, ਤਾਂ ਸੰਭਵ ਹੈ ਕਿ ਉਸ ਦੇ ਆਲੇ-ਦੁਆਲੇ ਕੋਈ ਨਾਕਾਰਾਤਮਕ ਸ਼ਕਤੀ ਮੌਜੂਦ ਹੈ, ਜਿਸ ਕਾਰਨ ਉਹ ਆਪਣੇ ਰੋਣ ਨੂੰ ਪ੍ਰਗਟ ਕਰ ਰਿਹਾ ਹੈ।

ਸੰਕਟ ਆਉਣ ਦਾ ਕਾਰਨ

ਕੁੱਤੇ ਘਟਨਾਵਾਂ ਵਾਪਰਨ ਤੋਂ ਪਹਿਲਾਂ ਹੀ ਸਮਝ ਸਕਦੇ ਹਨ। ਅਜਿਹੇ 'ਚ ਉਹ ਰੋਂਦੇ ਹੋਏ ਸੰਕੇਤ ਦਿੰਦੇ ਹਨ ਕਿ ਘਰ 'ਤੇ ਕੋਈ ਵੱਡਾ ਸੰਕਟ ਆਉਣ ਵਾਲਾ ਹੈ।

ਨੋਟ

'ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸ ਨੂੰ ਮਹਿਜ਼ ਜਾਣਕਾਰੀ ਸਮਝਣਾ ਚਾਹੀਦਾ ਹੈ।

ਅੱਖਾਂ ਦੇ ਰੰਗ 'ਚ ਹੀ ਛੁਪਿਆ ਹੈ ਤੁਹਾਡੀ ਸ਼ਖਸੀਅਤ ਦਾ ਰਾਜ਼