ਪੈਰਾਂ 'ਚ ਹੋਣ ਵਾਲੇ ਛਾਲੇ ਕਿਸੇ ਸਮੇਂ ਕਾਫੀ ਪਰੇਸ਼ਾਨ ਕਰਦੇ ਹਨ ਅਜਿਹੇ 'ਚ ਨਾਰੀਅਲ ਤੇਲ 'ਚ ਮਹਿੰਦੀ ਮਿਲਾ ਕੇ ਉਸ ਜਗ੍ਹਾ ਲਗਾਉਣ ਨਾਲ ਜਲਣ ਤੋਂ ਤੁਰੰਤ ਰਾਹਤ ਮਿਲਦੀ ਹੈ।
ਮੂੰਹ 'ਚ ਛਾਲੇ ਹੋਣ 'ਤੇ ਮਹਿੰਦੀ ਦੇ ਪੱਤਿਆਂ ਨੂੰ ਰਾਤ ਨੂੰ ਸਾਫ਼ ਪਾਣੀ 'ਚ ਭਿਉਂ ਦਿਓ। ਸਵੇਰੇ ਪੱਤਿਆਂ ਨੂੰ ਪਾਣੀ 'ਚੋਂ ਕੱਢ ਕੇ ਇਸ ਦੇ ਪਾਣੀ ਨਾਲ ਕੁਰਲੀਆਂ ਕਰੋ।
ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸੱਟ ਲੱਗ ਜਾਵੇ ਤਾਂ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਸ 'ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਸੱਟ ਵਾਲੀ ਜਗ੍ਹਾ 'ਤੇ ਬੰਨ੍ਹਣ ਨਾਲ ਦਰਦ ਤੋਂ ਰਾਹਤ ਮਿਲੇਗੀ।
ਜੇ ਸਿਰ 'ਚ ਦਰਦ ਹੋਵੇ ਤਾਂ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਇਸ ਦਾ ਲੇਪ ਲਗਾਉਣਾ ਚਾਹੀਦਾ ਹੈ। ਮਾਈਗ੍ਰੇਨ ਦੇ ਦਰਦ ਲਈ ਮਹਿੰਦੀ ਇਕ ਕੁਦਰਤੀ ਇਲਾਜ ਹੈ।
ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਅੰਗ ਸੜ ਜਾਵੇ ਤਾਂ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਲਗਾਉਣ ਨਾਲ ਤੁਰੰਤ ਰਾਹਤ ਮਿਲਦੀ ਹੈ।