ਇਹ ਨਾ ਸਿਰਫ਼ ਲੁੱਕਸ ਨੂੰ ਵਿਗਾੜਦੇ ਹਨ, ਸਗੋਂ ਜੁੱਤੀਆਂ ਪਾਉਣ 'ਚ ਵੀ ਮੁਸ਼ਕਲ ਆਉਣ ਲੱਗਦੀ, ਜੋ ਆਤਮ ਵਿਸ਼ਵਾਸ ਨੂੰ ਪ੍ਰਭਾਵਿਤ ਕਰਦਾ ਹੈ।
ਅੱਡੀਆਂ ਫਟੀਆਂ ਹੋਣ ਤਾਂ ਹੌਲੀ-ਹੌਲੀ ਉਨ੍ਹਾਂ 'ਚ ਦਰਦ ਤੇ ਜਲਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਚੱਲਣ-ਫਿਰਨ 'ਚ ਦਿੱਕਤ ਹੁੰਦੀ ਹੈ, ਪਰ ਇਹ ਅਸਾਨ ਉਪਾਅ ਇਸ ਤੋਂ ਰਾਹਤ ਦਿੰਦੇ ਹਨ...
ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ ਤੇ ਅੱਡੀਆਂ ਨੂੰ ਸਕ੍ਰਬ ਕਰਨ ਤੋਂ ਬਾਅਦ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾਓ।
ਅੱਡੀਆਂ 'ਤੇ ਵੈਸਲੀਨ ਦੀ ਮੋਟੀ ਪਰਤ ਲਗਾਉਂਦੇ ਹੋਏ ਇਸ ਨੂੰ ਹੱਥਾਂ ਨਾਲ ਅੰਦਰ ਤਕ ਰਚਾਉਣ ਤੋਂ ਬਾਅਦ ਜੁਰਾਬਾਂ ਪਾ ਕੇ ਰਾਤ ਭਰ ਛੱਡ ਦਿਓ।
ਨਾਰੀਅਲ ਜਾਂ ਬਦਾਮ ਤੇਲ ਵੀ ਫਟੀਆਂ ਅੱਡੀਆਂ ਲਈ ਰਾਮਬਾਣ ਹੈ। ਇਹ ਦੋਵੇਂ ਤੇਲ ਡੀਪ ਹਾਈਡ੍ਰੇਸ਼ਨ ਦੀ ਸਮਰੱਥਾ ਰੱਖਦੇ ਹਨ ਤੇ ਫਟੀਆਂ ਅੱਡੀਆਂ ਤੋਂ ਰਾਹਤ ਦਿਵਾਉਂਦੇ ਹਨ।
ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਟੱਬ ਕੋਸੇ ਪਾਣੀ 'ਚ ਆਪਣੇ ਪੈਰਾਂ ਨੂੰ 15-20 ਮਿੰਟ ਲਈ ਰੱਖੋ। ਹੁਣ ਅੱਡੀਆਂ ਨੂੰ ਸੁਕਾ ਕੇ ਇਸ 'ਤੇ ਐਲੋਵੇਰਾ ਜੈੱਲ ਲਗਾਓ ਤੇ ਜੁਰਾਬਾਂ ਪਾ ਲਓ।
ਸ਼ੀਆ ਬਟਰ ਚਮੜੀ ਨੂੰ ਨਰਮ ਕਰਨ ਵਾਲੇ ਸਭ ਤੋਂ ਵਧੀਆ ਉਤਪਾਦਾਂ 'ਚੋਂ ਇੱਕ ਹੈ। ਪੈਰਾਂ ਨੂੰ ਸਾਫ਼ ਕਰ ਕੇ ਸ਼ੁੱਧ ਸ਼ੀਆ ਬਟਰ ਲਗਾ ਕੇ ਜੁਰਾਬਾਂ ਪਾ ਲਓ। ਸਵੇਰੇ ਫ਼ਰਕ ਤੁਹਾਡੇ ਸਾਹਮਣੇ ਹੋਵੇਗਾ।