16 ਸ਼ਿੰਗਾਰ ਕਰਕੇ ਨਵ-ਨਿਵੇਲੀ ਦੁਲਹਨ ਵਾਂਗ ਸਜੀ ਨਿਮਰਤ ਖਹਿਰਾ ਢਾਹ ਰਹੀ ਹੈ ਕਹਿਰ
By Tejinder Thind
2023-04-01, 13:45 IST
punjabijagran.com
ਖ਼ੂਬਸੂਰਤੀ ਦਾ ਮੁਜੱਸਮਾ
ਸੁਰੀਲੀ ਆਵਾਜ਼ ਦੀ ਮਲਿਕਾ ਤੇ ਖ਼ੂਬਸੂਰਤੀ ਦਾ ਮੁਜੱਸਮਾ ਪੰਜਾਬੀ ਗੀਇਕਾ ਨਿਮਰਤ ਖਹਿਰਾ ਹਮੇਸ਼ਾ ਵਾਂਗ ਇੰਨ੍ਹੀ ਦਿਨੀਂ ਵੀ ਆਪਣੀਆਂ ਫੋਟੋਆਂ ਨੂੰ ਲੈ ਕੇ ਸੁਰਖੀਆਂ ਵਿਚ ਹੈ।
ਸੋਸ਼ਲ ਮੀਡੀਆ
ਨਿਮਰਤ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਾਜ਼ੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸੰਸਕਾਂ ਵਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।
16 ਸ਼ਿੰਗਾਰ
16 ਸ਼ਿੰਗਾਰ ਕਰਕੇ ਹਲਕੇ ਗੁਲਾਬੀ ਰੰਗ ਦੇ ਲਹਿੰਗੇ ਵਿਚ ਨਵੀਂ ਨਿਵੇਲੀ ਦੁਲਹਨ ਵਾਂਗ ਸਜੀ ਨਿਮਰਤ ਕਹਿਰ ਢਾਹ ਰਹੀ ਹੈ।
ਸਾਦਗੀ ਦੀ ਮੂਰਤ
ਨਿਮਰਤ ਖਹਿਰਾ ਜਿਥੇ ਹਾਰ ਸ਼ਿੰਗਾਰ ਕਰਕੇ ਕਹਿਰ ਢਆਹ ਰਹੀ ਹੈ ਉਥੇ ਉਸ ਦੀ ਸਾਦਗੀ ਦਾ ਵੀ ਕੋਈ ਜਵਾਬ ਨਹੀਆੰ
ਪੰਜਾਬਣ ਦਿੱਖ
ਭਾਵੇਂ ਕਿ ਨਿਮਰਤ ਹਰ ਪਹਿਰਾਵੇ ਵਿਚ ਹੀ ਸੋਹਣੀ ਲਗਦੀ ਹੈ ਪਰ ਪੰਜਾਬ ਦੇ ਰਵਾਇਤੀ ਗਹਿਣਿਆਂ 'ਚ ਉਸ ਦਾ ਕੋਈ ਸਾਨੀ ਨਹੀਂ ਹੈ।
ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ
ਨਿਮਰਤ ਖਹਿਰਾ ਇੱਕ ਮਹੀਨੇ 'ਚ 2 ਵਾਰ ਸਪੌਟੀਫਾਈ ਦੇ ਬਿਲਬੋਰਡ ਦੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਗਾਇਕਾ ਬਣੀ ਹੈ।
2 ਗਾਣਿਆਂ ਨੂੰ ਮਿਲਿਆ ਭਰਵਾਂ ਹੁੰਗਾਰਾ
ਨਿਮਰਤ ਖਹਿਰਾ ਦੇ ਇਸ ਸਾਲ ਆਪਣੇ 2 ਗੀਤ 'ਸ਼ਿਕਾਇਤਾਂ' ਅਤੇ 'ਰਾਂਝਾ' ਰਿਲੀਜ਼ ਕੀਤੇ ਸਨ, ਜਿਨ੍ਹਾਂ ਨੂੰ ਫੈਨਜ਼ ਤੋਂ ਭਰਵਾਂ ਹੁੰਗਾਰਾ ਮਿਲਿਆ।
ਨਵਾਂ ਪ੍ਰਾਜੈਕਟ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਤੇ ਨਿਮਰਤ ਖਹਿਰਾ 5 ਮਈ ਮਹੀਨੇ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਜੋੜੀ' 'ਚ ਵੀ ਨਜ਼ਰ ਆਉਣਗੇ।
All Pic Credit : Instagram
ਪਹਿਲੀ ਵਾਰ ਧੀ ਮਾਲਤੀ ਨਾਲ ਭਾਰਤ ਆਏ ਪ੍ਰਿਅੰਕਾ ਤੇ ਨਿਕ, ਫੋਟੋ ਵਾਇਰਲ
Read More