ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਨੇ ਆਪਣੇ ਬੇਟੇ ਨੂੰ ਦਿੱਤਾ ਅਕਾਯ ਨਾਂ, ਜਾਣੋ ਅਰਥ


By Neha diwan21, Feb 2024 04:51 PMpunjabijagran.com

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ

ਬਾਲੀਵੁੱਡ ਦੀ ਪਾਵਰ ਕਪਲ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਖੁਸ਼ੀ ਦਾ ਜਸ਼ਨ ਚੱਲ ਰਿਹਾ ਹੈ। ਇਹ ਜੋੜਾ ਦੂਜੀ ਵਾਰ ਮਾਤਾ-ਪਿਤਾ ਬਣੇ।

ਬੇਟੇ ਨੂੰ ਜਨਮ

ਅਨੁਸ਼ਕਾ ਨੇ 15 ਫਰਵਰੀ ਨੂੰ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਡਿਲੀਵਰੀ ਦੇ ਚਾਰ ਦਿਨ ਬਾਅਦ ਉਨ੍ਹਾਂ ਨੇ ਕੱਲ੍ਹ ਦੇਰ ਸ਼ਾਮ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।

ਅਕਾਯ ਨਾਂ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੇ ਬੇਟੇ ਦਾ ਨਾਂ ਅਕਾਯ ਕੋਹਲੀ ਰੱਖਿਆ ਹੈ। ਤੇ ਉਸ ਸਮੇਂ ਤੋਂ ਅਕਾਯ ਨਾਮ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।

ਅਕਾਯ ਨਾਂ ਦਾ ਅਰਥ

ਇਸਦਾ ਅਰਥ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਹੈ। ਹਿੰਦੂ ਧਰਮ ਵਿਚ ਭਗਵਾਨ ਸ਼ਿਵ ਨੂੰ ਇਕੱਲਾ ਮੰਨਿਆ ਜਾਂਦਾ ਹੈ। ਅਕਾਯ ਦਾ ਅਰਥ ਹੈ 'ਨਿਰਾਕਾਰ'... ਭਾਵ, ਉਹ ਜੋ ਸਰੀਰ ਤੋਂ ਰਹਿਤ ਹੈ।

ਪਹਿਲੀ ਵਾਰ ਮਾਤਾ-ਪਿਤਾ ਬਣੇ

ਜਨਵਰੀ 2021 ਵਿੱਚ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਇੱਕ ਬੱਚੀ ਦਾ ਸਵਾਗਤ ਕੀਤਾ ਸੀ। ਉਸ ਨੇ ਆਪਣੀ ਧੀ ਦਾ ਨਾਂ ਵੀ ਬਹੁਤ ਹੀ ਵਿਲੱਖਣ 'ਵਾਮਿਕਾ' ਰੱਖਿਆ।

ALL PHOTO CREDIT : INSTAGRAM

ਇਨ੍ਹਾਂ ਟੀਵੀ ਸਿਤਾਰਿਆਂ ਦੇ ਘਰ 'ਚ ਵੱਜੇਗੀ ਸ਼ਹਿਨਾਈ