ਇਨ੍ਹਾਂ ਟੀਵੀ ਸਿਤਾਰਿਆਂ ਦੇ ਘਰ 'ਚ ਵੱਜੇਗੀ ਸ਼ਹਿਨਾਈ


By Neha diwan21, Feb 2024 11:42 AMpunjabijagran.com

ਸੁਰਭੀ ਚੰਦਨਾ

ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਸਟਾਰ ਸੁਰਭੀ ਚੰਦਨਾ ਨੇ 13 ਸਾਲ ਤੱਕ ਬੁਆਏਫ੍ਰੈਂਡ ਕਰਨ ਸ਼ਰਮਾ ਨੂੰ ਡੇਟ ਕਰਨ ਤੋਂ ਬਾਅਦ ਆਖਿਰਕਾਰ ਵਿਆਹ ਲਈ ਹਾਂ ਕਹਿ ਦਿੱਤੀ ਹੈ।

ਨੇਹਾ ਲਕਸ਼ਮੀ ਅਈਅਰ

ਆਪਣੇ ਬੁਆਏਫ੍ਰੈਂਡ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਨੇਹਾ 22 ਫਰਵਰੀ ਨੂੰ ਵਿਆਹ ਕਰਨ ਜਾ ਰਹੀ ਹੈ। ਨੇਹਾ ਨੇ ਇਕ ਖੂਬਸੂਰਤ ਪੋਸਟ ਅਤੇ ਨੋਟ ਦੇ ਨਾਲ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।

ਸੁਰਭੀ ਜੋਤੀ

ਸੁਰਭੀ ਜੋਤੀ ਨੇ ਅਜੇ ਵਿਆਹ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦਾ ਵਿਆਹ 6 ਜਾਂ 7 ਮਾਰਚ ਦੇ ਆਸ-ਪਾਸ ਹੋਵੇਗਾ। ਫਿਲਹਾਲ ਸੁਰਭੀ ਨੇ ਆਪਣੇ ਵਿਆਹ ਬਾਰੇ ਕੁਝ ਨਹੀਂ ਕਿਹਾ ਹੈ।

ਆਰਤੀ ਸਿੰਘ

ਬਿੱਗ ਬੌਸ 13 ਫੇਮ ਆਰਤੀ ਸਿੰਘ ਵੀ ਇਸ ਸਾਲ ਅਪ੍ਰੈਲ ਜਾਂ ਮਈ ਵਿੱਚ ਬੁਆਏਫ੍ਰੈਂਡ ਦੀਪਕ ਚੌਹਾਨ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਤਿਆਰੀ ਕਰ ਰਹੀ ਹੈ।

ਦਿਵਿਆ ਅਗਰਵਾਲ

ਦਿਵਿਆ ਦੀ ਮੰਗਣੀ 13 ਦਸੰਬਰ 2022 ਨੂੰ ਹੋਈ ਸੀ ਅਤੇ ਹੁਣ ਉਸ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। 20 ਫਰਵਰੀ ਨੂੰ ਆਖਿਰਕਾਰ ਦਿਵਿਆ ਤੇ ਅਪੂਰਵਾ ਦਾ ਵਿਆਹ ਹੋ ਗਿਆ।

ਸੋਨਾਰਿਕਾ ਭਦੋਰੀਆ

ਮਹਾਦੇਵ ਫੇਮ ਸੋਨਾਰਿਕਾ ਭਦੋਰੀਆ ਨੇ ਹਾਲ ਹੀ ਵਿੱਚ ਵਿਕਾਸ ਪਰਾਸ਼ਰ ਨਾਲ 18 ਫਰਵਰੀ ਨੂੰ ਸਵਾਈ ਮਾਧੋਪੁਰ ਰਣਥੰਭੌਰ ਵਿੱਚ ਵਿਆਹ ਕੀਤਾ ਹੈ। ਨਵੀਂ ਦੁਲਹਨ ਆਪਣੇ ਵਿਆਹ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ALL PHOTO CREDIT : INSTAGRAM

ਰੈਗੂਲਰ ਮੇਕਅੱਪ ਲੁੱਕ ਦੇ ਨਾਲ ਅਜ਼ਮਾਓ ਇਹ ਲਿਪਸਟਿਕ ਸ਼ੇਡ