ਨਵੇਂ ਦੌਰ ’ਚ ਵੀ ਪੁਰਾਣੇ ਜੋਸ਼ ਦਾ ਨਾਂ ਹੈ ਅਮਿਤਾਭ, ਮਨਵਾਇਆ ਅਦਾਕਾਰੀ ਦਾ ਲੋਹਾ


By Tejinder Thind11, Oct 2022 12:47 PMpunjabijagran.com

ਸੁਪਰ ਸਟਾਰ

1969 ’ਚ ‘ਸਾਤ ਹਿੰਦੁਸਤਾਨੀ’ ਫਿਲਮ ਤੋਂ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੇ ਬਿੱਗ ਬੀ ਅੱਜ ਦੇ ਦੌਰ ’ਚ 70ਵੇਂ ਦਹਾਕਿਆਂ ਤੋਂ ਸਭ ਤੋਂ ਜ਼ਿਆਦਾ ਹਰਮਨਪਿਆਰੇ ਕਲਾਕਾਰ ਹਨ।

ਕਰੀਅਰ

ਕਰੀਅਰ ਲਗਪਗ 5 ਦਹਾਕੇ ਤੋਂ ਮਨੋਰੰਜਨ ਜਗਤ ’ਚ ਸਰਗਰਮ ਅਮਿਤਾਭ ਨੇ ਹੁਣ ਤਕ 150 ਤੋਂ ਜ਼ਿਆਦਾ ਫਿਲਮਾਂ ’ਚ ਕੰਮ ਕੀਤਾ।

ਅੱਜ ਵੀ ਹਿੱਟ

ਹਾਲ ਹੀ ’ਚ ਆਈ ਬ੍ਰਹਮਾਸਤਰ ’ਚ ਸ਼ਹਿਨਸ਼ਾਹ ਨੇ ਸ਼ਿਵਾ ਦੇ ਗੁਰੂ ਦਾ ਕਿਰਦਾਰ ਨਿਭਾਇਆ ਸੀ, ਫਿਲਮ ’ਚ ਬਿੱਗ ਬੀ ਦੇ ਕਿਰਦਾਰ ਨੇ ਲੋਕਾਂ ਦੀ ਖੂਬ ਵਾਹ ਵਾਹੀ ਖੱਟੀ।

ਚੈਲੇਜਿੰਗ ਰੋਲਸ

2016 ’ਚ ਆਈ ‘ਪਿੰਕ’ ’ਚ ਬਿੱਗ ਬੀ ਨੇ ਐਡਵੋਕੇਟ ਦੀਪਕ ਸਹਿਗਲ ਦਾ ਰੋਲ ਨਿਭਾਇਆ ਸੀ। ਫਿਲਮ ’ਚ ਅਮਿਤਾਭ ਦੀ ਐਕਟਿੰਗ ਨੂੰ ਲੋਕਾਂ ਨੇ ਕਾਫੀ ਸਰਾਹਿਆ ਸੀ।

ਬਿਹਤਰੀਨ ਐਕਟਰ

2020 ’ਚ ਆਈ ਕਾਮੇਡੀ ਡਰਾਮਾ ਫਿਲਮ ‘ਗੁਲਾਬੋ ਸਿਤਾਬੋ’ ’ਚ ਬਿੱਗ ਬੀ ਦੇ ਕਿਰਦਾਰ ਦਾ ਨਾਂ ਚੁਨਨ ਉਰਫ਼ ਮਿਰਜ਼ਾ ਨਵਾਬ ਸੀ। ਮੂਵੀ ’ਚ ਅਮਿਤਾਭ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

ਆਲਟਾਈਮ ਬਲਾਕਬਸਟਰ

ਸ਼ੋਲੇ 1975, ਮੁਕੱਦਰ ਦਾ ਸਿਕੰਦਰ 1978, ਅਮਰ ਅਕਬਰ ਐਂਥਨੀ 1977 ਅਤੇ ਮੋਹਬਤੇਂ 2000, ਅਮਿਤਾਭ ਦੇ ਕਰੀਅਰ ਦੀਆਂ ਆਲ ਟਾਈਮ ਬਲਾਕਬਸਟਰ ਫਿਲਮਾਂ ’ਚ ਗਿਣੀਆਂ ਜਾਂਦੀਆਂ ਹਨ।

ALL PHOTO CREDIT : INSTAGRAM/AMITABH BACHHAN

Happy Birthday Amitabh Bachhan : ਸਮਾਂ ਬਦਲਿਆ ਪਰ ਬਿੱਗ ਬੀ ਦਾ ਰੁਤਬਾ ਨਹੀਂ