ਹਰੇ ਤੇ ਕਾਲੇ ਅੰਗੂਰ ਜ਼ਰੂਰ ਖਾਧੇ ਹੋਣਗੇ। ਤੁਸੀਂ ਕਦੇ ਲਾਲ ਅੰਗੂਰ ਦਾ ਸੁਆਦ ਚੱਖਿਆ ਹੈ? ਜੀ ਹਾਂ ਇਹ ਅੰਗੂਰ ਦੀ ਇੱਕ ਬਹੁਤ ਹੀ ਖਾਸ ਕਿਸਮ ਹੈ, ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ।
ਇਹ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਵਿੱਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ6, ਵਿਟਾਮਿਨ ਕੇ, ਫੋਲੇਟ, ਕਾਪਰ, ਪੋਟਾਸ਼ੀਅਮ ਅਤੇ ਹੋਰ ਕਈ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।
ਲਾਲ ਅੰਗੂਰ 'ਚ ਪੋਟਾਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਿਹਾਜ਼ ਨਾਲ ਇਹ ਬੀਪੀ ਦੀ ਸਮੱਸਿਆ ਵਿੱਚ ਲਾਭਕਾਰੀ ਹੋ ਸਕਦਾ ਹੈ। ਹਾਈ ਬੀਪੀ ਵਾਲੇ ਮਰੀਜ਼ ਨੂੰ ਆਪਣੀ ਖੁਰਾਕ ਵਿੱਚ ਲਾਲ ਅੰਗੂਰ ਸ਼ਾਮਲ ਕਰਨੇ ਚਾਹੀਦੇ ਹਨ।
ਇਸ 'ਚ ਪਾਇਆ ਜਾਣ ਵਾਲਾ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਕਰਦਾ ਹੈ।ਇਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ।
ਸ਼ੂਗਰ ਦੇ ਮਰੀਜ਼ ਲਾਲ ਅੰਗੂਰ ਦੇ ਸੇਵਨ ਨਾਲ ਲਾਭ ਉਠਾ ਸਕਦੇ ਹਨ। ਇਸਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੈ, ਇਸਲਈ ਬਲੱਡ ਸ਼ੂਗਰ ਪ੍ਰਭਾਵਿਤ ਨਹੀਂ ਹੁੰਦਾ।
ਲਾਲ ਅੰਗੂਰ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਆਕਸੀਡੇਟਿਵ ਤਣਾਅ, ਸ਼ੂਗਰ, ਕੈਂਸਰ ਅਤੇ ਦਿਲ ਦੀ ਬਿਮਾਰੀ ਸਮੇਤ ਕਈ ਪੁਰਾਣੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਲਾਲ ਅੰਗੂਰ ਵਿਟਾਮਿਨ ਸੀ ਦਾ ਇੱਕ ਬਹੁਤ ਵੱਡਾ ਸਰੋਤ ਹਨ, ਇਹ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਕੇ ਬੈਕਟੀਰੀਆ ਤੇ ਵਾਇਰਲ ਇਨਫੈਕਸ਼ਨਾਂ ਨਾਲ ਲੜਨ ਵਿੱਚ ਮਦਦ ਕਰ ਸਕਦੇ ਹਨ।
ਇਸ ਵਿਚ ਮੌਜੂਦ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿਚ ਮਦਦ ਕਰਦੇ ਹਨ ਜੋ ਤੁਹਾਡੇ ਦਿਮਾਗ ਤੇ ਦਿਲ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ।